ਪਿੰਡ ਜਗਤਪੁਰ ਨੂੰ ”ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ”ਵਿੱਚ
ਦਰਜ ਕਰਵਾਉਣ ਵਾਲਾ ਸਖ਼ਸ਼ ਪੱਤਰਕਾਰ ਅਤੇ ਸਾਹਿਤਕਾਰ ਗੁਰਦਿਆਲ ਸਿੰਘ ਕੰਵਲ
ਦੁਨੀਆਂ ਵਿੱਚ ਉਹ ਕਰ ਦਿਖਾਉਣਾ ਜਿਸ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਾ ਹੋਵੇ। ਇਸ ਪਿੱਛੇ ਇੱਕ ਉਚ ਕਲਪਨਾ ਅਤੇ ਨਿਰੰਤਰ ਮਿਹਨਤ ਅਤੇ ਸਾਹਿਬ ਦਿਮਾਗ ਦੀ ਹੋਂਦ ਹੁੰਦੀ ਹੈ। ਪਿੰਡ ਜਗਤਪੁਰ ਵਿੱਚ 1947 ਨੂੰ ਸ: ਨਾਜਰ ਸਿੰਘ ਦੇ ਘਰ ਜਨਮੇ ਗੁਰਦਿਆਲ ਕੰਵਲ ਬਹੁਪੱਖੀ ਸਖ਼ਸ਼ੀਅਤ ਦੇ  ਮਾਲਕ ਹਨ। ਪਿੰਡ ਦੇ ਸਕੂਲ ਤੋਂ ਹੀ ਮੁੱਢਲੀ ਸਿੱਖਿਆ ਪ੍ਰਾਪਤ ਕਰ ਕੇ ਖਾਲਸਾ ਸਕੂਲ ਸਰਹਾਲ ਕਾਜ਼ੀਆਂ ਤੋਂ ਮੈਟ੍ਰਿਕ ਕਰ ਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੜਾਈ ਕਰ ਕੇ 23 ਸਾਲ ਦੀ ਉਮਰ ਵਿੱਚ ਕਨੇਡਾ ਆ ਗਏ। ਜਗਤਪੁਰ ਦੇ ਰਵਿੰਦਰ ਰਵੀ ਓੇੇੁਹਨਾ ਦੇ ਮਾਰਗ ਦਰਸ਼ਕ ਅਤੇ ਅਧਿਆਪਕ ਸਨ। ਓੇੇੁਹਨਾ ਦਾ ਸੰਗ ਕਰ ਕੇ ਅੱਗੇ ਵਧਿਆ ਤੇ ਉਹ ਸਾਹਿਤਕ ਖੇਤਰ ਦਾ ਜਾਣਿਆਂ ਪਛਾਣਿਆਂ ਨਾਂ ਬਣ ਗਿਆ। ਸ. ਮਹਿੰਦਰ ਸਿੰਘ ਦੁਸਾਂਝ ਦਾ ਸਾਥ ਵੀ ਪ੍ਰੇਰਨਾਮਈ ਰਿਹਾ। ਪੱਤਰਕਾਰ, ਲੇਖਕ, ਕਵੀ ਅਤੇ ਸਾਹਿਤਕਾਰ ਕੰਵਲ ਹੋਰੀਂ ਦੋ ਪੰਜਾਬੀ ਦੇ ਪਰਚੇ ਕੱਢ ਚੁੱਕੇ ਹਨ। ਓੇੇੁਹਨਾ ਨੇ 1970 ਤੋਂ ਲੈ ਕੇ 2011 ਤੱਕ 8 ਪੁਸਤਕਾਂ ਦੀ ਰਚਨਾ ਅਤੇ ਦੋ ਦੀ ਸੰਪਾਦਨਾ ਕੀਤੀ ਹੈ। ਓੇੇੁਹਨਾ ਨੂੰ ਸਿਰਮੌਰ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ।
ਪਿਤਾ ਪੁਰਖੀ ਕਿੱਤੇ ਦੇ ਸ਼ੌਕੀਨ ਗੁਰਦਿਆਲ ਸਿੰਘ ਕੰਵਲ ਦੀ ਇੱਕ ਹੋਰ ਪ੍ਰਾਪਤੀ ਨੇ ਓੇੇੁਹਨਾ ਨੂੰ ਵਿਸ਼ਵ ਪੱਧਰ ਦੀ ਸਖ਼ਸ਼ੀਅਤ ਬਣਾ ਦਿੱਤਾ ਹੈ। ਇਹ ਪ੍ਰਾਪਤੀ ਓੇੇੁਹਨਾ ਵਲੋਂ ਕਨੇਡਾ ਵਿੱਚ ਹੀ 7 ਫੁੱਟ 10 ਇੰਚ ਅਤੇ ਪੁਆਇੰਟ 3 ਦਾ ਘੀਆ ਪੈਦਾ ਕਰਕੇ ”ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ 2006” ਵਿੱਚ ਨਾਮ ਦਰਜ ਕਰਵਾਇਆ ਗਿਆ ਹੈ। ਪਿੰਡ ਵਿੱਚ ਹਰ ਸਾਲ ਆ ਕੇ ਵਿਲੱਖਣ ਸਖ਼ਸ਼ੀਅਤਾਂ ਦੇ ਸਨਮਾਨ ਕਰਨ ਅਤੇ ਹੋਰ ਭਲਾਈ ਕਾਰਜ ਕਰਦੇ ਹਨ। ਕਬੱਡੀ ਦੀ ਵਿਸ਼ਵ ਕੱਪ 2013 ਦੀ ਜੇਤੂ ਟੀਮ ਦੀ ਕਪਤਾਨ ਸੁਖਵਿੰਦਰ ਕੌਰ ਸੁੱਖੀ ਨੂੰ ਐਕਟਿਵਾ ਸਕੂਟੀ ਨਾਲ਼ ਸਨਮਾਨ ਕਰ ਕੇ ਗਏ। ਹਮੇਸ਼ਾਂ ਚੜਦੀ ਕਲਾ ਵਿਚ ਰਹਿਣ ਵਾਲੇ ਗੁਰਦਿਆਲ ਸਿੰਘ ਕੰਵਲ ਮਸਤ ਮੌਲਾ ਸੁਭਾਅ ਦੇ ਵਿਅਕਤੀ ਹਨ।
-ਰੇਸ਼ਮ ਕਰਨਾਣਵੀ

 

GurdialKanwal: A Canadian Punjabi poet

and GUINNESS WORLD RECORD HOLDER

 Gurdial-1  Gurdial-2
 Gurdial-3  Gurdial-4
 Gurdial-5  Gurdial-6
 Gurdial-7

 

Gurdyal Kanwal (1)

Gurdyal Kanwal (2)

Gurdyal Kanwal (3)

Gurdyal Kanwal (4)

Gurdyal Kanwal (5)

Gurdyal Kanwal (6)

Gurdyal Kanwal (7)

Gurdyal Kanwal (8)

Gurdyal Kanwal (9)

Gurdyal Kanwal (10)

Gurdyal Kanwal (11)

Gurdyal Kanwal (12)

Gurdyal Kanwal

GurdialKanwal is a well known Canadian Punjabi poet of Indian origin who continues with his hobby of farming in his backyard, in Brampton, Ontario, Canada.

In 2005, he was able to grow a GHEEYA/Zucchini that was 2.39 metres or 7 feet and 10.3 inches long  ( ਵਿਸ਼ਵ ਦਾ ਸਭ  ਤੋਂ ਲੰਬਾ ਘੀਅਾਂ ) .  He was awarded a CERTIFICATE of the GUINNESS WORLD RECORDS, on October 17, 2005, for breaking the previous records.

GurdialKanwal belongs to village JagatPur (NawanShehar).  His book about  Guinness World Records, entitled: “VISHAV DA SABH TON LAMBA GHEEYA, was published by Tarlochan Publishers, Chandigarh, India, in 2007.

The title of this book alongwith the certificate, family pictures and his brief Biodata are given here, for information.

 

Ravinder Ravi