ਪਿੰਡ ਜਗਤਪੁਰ ਦੀ ਬੇਮਿਸਾਲ ਸਖ਼ਸ਼ੀਅਤ ਸਨ ਸ. ਗੁਰਜੀਤ ਸਿੰਘ ਬਾਬਾ
ਦੁਨੀਆਂ ਵਿੱਚ ਸਭ ਤੋਂ ਪਿਆਰੀ ਚੀਜ਼ ਹੈ ਜ਼ਿੰਦਗੀ,
ਪਰ ਕੁਝ ਲੋਕ ਜ਼ਿੰਦਗੀ ਤੋਂ ਪਿਆਰੇ ਮਿਲ ਜਾਂਦੇ ਨੇ।
ਜੀਵਨ ਜੀਊਣਾ ਵੀ ਇੱਕ ਕਲਾ ਹੈ। ਜ਼ਿੰਦਗੀ ਦੀ ਖ਼ੂਬਸੂਰਤੀ ਉਥੋਂ ਹੀ ਸ਼ੁਰੂ ਹੁੰਦੀ ਹੈ, ਜਿੱਥੇ ਸਹੀ ਸੋਚ ਅਤੇ ਮਿਹਨਤ ਦਾ ਸੁਮੇਲ ਹੋ ਜਾਵੇ। ਇਸ ਧਰਤੀ ਤੇ ਅਨੇਕਾਂ ਪ੍ਰਾਣੀ ਜਨਮ ਲੈਂਦੇ ਹਨ ਅਤੇ ਆਪਣਾ ਜੀਵਨ-ਪੈਂਡਾ ਪੂਰਾ ਕਰਕੇ ਜਹਾਨੋਂ ਕੂਚ ਕਰ ਜਾਂਦੇ ਹਨ। ਇਨਾਂ ਵਿੱਚੋਂ ਕੁਝ ਕੁ ਲੋਕ ਹੀ ਅਜਿਹੇ ਹੁੰਦੇ ਹਨ ਜੋ ਲੋਕਾਈ ਦੀ ਯਾਦ ਵਿਚ ਅਮਿੱਟ ਅਤੇ ਸਦੀਵੀ ਅਕਸ ਬਣ ਜਾਂਦੇ ਹਨ ਅਤੇ ਲੋਕਾਂ ਦੇ ਸੀਨੇ ਓੇੇੁਹਨਾ ਦੇ ਸਤਿਕਾਰ ਨਾਲ਼ ਹਮੇਸ਼ਾਂ ਭਰੇ ਪਏ ਰਹਿੰਦੇ ਹਨ। ਐਸੇ ਸੁਲੱਖਣੇ ਵਿਅਕਤੀਆਂ ਵਿੱਚੋਂ ਇੱਕ ਸਨ ਸਰਦਾਰ ਗੁਰਜੀਤ ਸਿੰਘ।
ਪਰਮ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਜੀ ਦੀ ਸਖ਼ਸ਼ੀਅਤ ਬੇਮਿਸਾਲ ਸੀ। ਆਪ ਜੀ ਮਿਹਨਤੀ ਇਮਾਨਦਾਰ, ਗੁਰਮਤਿ ਨਾਲ਼ ਅਟੁੱਟ ਸਾਂਝ ਰੱਖਣ ਵਾਲ਼ੇ, ਸਦਾ ਆਸ਼ਾਵਾਦੀ ਰਹਿਣ ਵਾਲ਼ੇ, ਮਿਲਾਪੜੇ ਅਤੇ ਸ਼ਹਿਣਸ਼ੀਲ ਇਨਸਾਨ ਸਨ। ਓੇੇੁਹਨਾ ਦੇ ਜੀਵਨ ਦਾ ਸਿਧਾਂਤ ਸੀ ‘ ਜ਼ਿੰਦਗੀ ਕਾ ਮਕਸਦ ਹੈ, ਔਰੋਂ ਕੇ ਕਾਮ ਆਨਾ’। ਪਰਉਪਕਾਰਤਾ ਓੇੇੁਹਨਾ ਦੇ ਰੋਮ-ਰੋਮ ਵਿੱਚ ਭਰੀ ਹੋਈ ਸੀ। ਨਿਰਾਸ਼ਤਾ ਦੀ ਖੱਡ ਵਿੱਚ ਡਿੱਗੇ ਇਨਸਾਨ ਵਿੱਚ ਉਮੀਦ ਦਾ ਚਾਨਣ ਭਰ ਦੇਣਾ ਓੇੇੁਹਨਾ ਦਾ ਵਿਲੱਖਣ ਗੁਣ ਸੀ। ਸੋਲਾਂ ਆਨੇ ਸੱਚ ਹੈ ਕਿ ਆਪ ਜੀ ਦਾ ਲਾਸਾਨੀ ਜੀਵਨ ਸਫ਼ਰ ਸਦਾ ਹੀ ਮਾਨਵਤਾ ਲਈ ਪ੍ਰੇਰਨਾਮਈ ਰਹੇਗਾ। ਓੇੇੁਹਨਾ ਦਾ ਸਰੀਰਕ ਵਿਛੋੜਾ ਸਾਡੇ ਸਾਰਿਆਂ ਵਾਸਤੇ ਅਕਹਿ ਅਤੇ ਅਸਹਿ ਹੈ।
ਅਕਾਲ ਪੁਰਖ਼ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਸਾਨੂੰ ਸਾਰਿਆਂ ਨੂੰ ਸਰਦਾਰ ਗੁਰਜੀਤ ਸਿੰਘ ਜੀ ਦੀ ਸਰਬਪੱਖੀ, ਮਾਨਯੋਗ ਅਤੇ ਆਦਰਸ਼ ਸਖ਼ਸ਼ੀਅਤ ਤੋਂ ਪ੍ਰੇਰਨਾ ਪ੍ਰਾਪਤ ਕਰਨ ਦਾ ਉਤਸ਼ਾਹ ਬਖ਼ਸ਼ਣ। ਵਿਸ਼ੇਸ਼ ਤੌਰ ਤੇ ਓੇੇੁਹਨਾ ਦੇ ਹੋਣਹਾਰ ਸਪੁੱਤਰ ਸ: ਮਨਜਿੰਦਰ ਸਿੰਘ ਨੂੰ ਓੇੇੁਹਨਾ ਦੇ ਆਦਰਯੋਗ ਪਿਤਾ ਜੀ ਵਲੋਂ ਪਾਈਆਂ ਠੋਸ ਤੇ ਤੰਦਰੁਸਤ ਲੀਹਾਂ ਉਤੇ ਤੁਰਨ ਦਾ ਬੱਲ ਅਤੇ ਬੁੱਧੀ ਬਖ਼ਸ਼ਣ ਦੀ ਕਿਰਪਾ ਕਰਨ। ਸ: ਮਨਜਿੰਦਰ ਸਿੰਘ ਵੀ ਓੇੇੁਹਨਾ ਦੇ ਪੂਰਨਿਆਂ ਤੇ ਚੱਲਣ ਵਾਲਾ ਉਤਸ਼ਾਹੀ ਨੌਜਵਾਨ ਹੈ। ਜੋ ਆਪਣੇ ਪਿਤਾ ਜੀ ਦੀ ਪਾਈ ਪਿਰਤ ਨੂੰ ਅੱਗੇ ਵਧਾਉਣ ਵਾਲਾ ਹੈ।
-ਮਾਸਟਰ ਬਖ਼ਤਾਵਰ ਸਿੰਘ