ਪਿੰਡ ਜਗਤਪੁਰ ਦੇ ਗੁਰੂ ਘਰ
ਗੁਰੂ ਘਰ ਪੱਤੀ ਸਿੱਖਾਂ
ਪਿੰਡ ਜਗਤਪੁਰ ਦੇ ਧਾਰਮਿਕ ਅਸਥਾਨਾਂ ਵਿੱਚ ਗੁਰਦੁਆਰਾ ਸਿੱਖਾਂ ਪੱਤੀ ਸੁਸ਼ੋਭਿਤ ਹੈ। ਇਸ ਗੁਰੂ ਘਰ ਦੀ ਇਮਾਰਤ 1947 ਤੋਂ ਬਾਅਦ ਮੁਸਲਮਾਨਾਂ ਦੇ ਬੇਅਬਾਦ ਘਰਾਂ ਦੀ ਥਾਂ ਤੇ ਬਣਾਈ ਗਈ ਸੀ। 2001 ਵਿੱਚ ਫਿਰ ਤੋਂ ਹੁਣ ਵਾਲੀ ਇਮਾਰਤ ਦਾ ਨੀਂਹ ਪੱਥਰ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ ਵਲੋਂ ਰੱਖਿਆ ਗਿਆ ਸੀ। ਭਾਈ ਮਿਲਖਾ ਸਿੰਘ (ਤੋਤਾ) ਅਤੇ ਭਾਈ ਜੈਮਲ ਸਿੰਘ ਜੀ ਨੇ ਲੰਬਾ ਸਮਾਂ ਸੇਵਾ ਨਿਭਾਈ। ਹੁਣ ਭਾਈ ਸਤਨਾਮ ਸਿੰਘ1997 ਤੋਂ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ।  ਹਰ ਸੰਗਰਾਂਦ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਗੁਰਪੁਰਬ ਵੀ ਮਨਾਏ ਜਾਂਦੇ ਹਨ। ਭਾਈ ਸੁਰਿੰਦਰ ਸਿੰਘ ਤੇ ਹੋਰ ਸਭ ਸੰਗਤਾਂ ਦੇ ਉਦਮ ਸਦਕਾ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ ਹਨ। ਪੂਰੀ ਮਰਿਯਾਦਾ ਸਹਿਤ ਹਰ ਰੋਜ਼ ਸਵੇਰੇ ਸ਼ਾਮ ਨਿੱਤਨੇਮ ਕੀਤਾ ਜਾਂਦਾ ਹੈ। ਇਹ ਗੁਰੂਘਰ ਦਾ ਸਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਨਾਲ ਵੀ ਹੈ। ਗੁਰੂਘਰ ਵਿੱਚ ਸ਼ੁੱਧ ਗੁਰਬਾਣੀ ਪੜਨ ਦੀ ਸਿੱਖਿਆ ਵੀ  ਦਿੱਤੀ ਜਾ ਰਹੀ ਹੈ। ਇਸ ਦੀ ਪ੍ਰਬੰਧਕ ਕਮੇਟੀ ਵਿੱਚ ਸ: ਜਸਵੰਤ ਸਿੰਘ, ਸ: ਅਮਰੀਕ ਸਿੰਘ ਸ਼ਾਮਲ ਹਨ। ਸਵਰਗੀ ਸ: ਗੁਰਜੀਤ ਸਿੰਘ ਵੀ ਇਸ ਕਮੇਟੀ ਵਿੱਚ ਸੇਵਾ ਨਿਭਾਉਂਦੇ ਰਹੇ।

ਗੁਰੂ ਘਰ ਪੱਤੀ ਧੂੰਮਾਂ
ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਬਹੁਤ ਸੁੰਦਰ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਨਿੱਤ ਨੇਮ ਅਤੇ ਹੋਰ ਧਾਰਮਿਕ ਕਾਰਜਾਂ ਵਾਸਤੇ ਗ੍ਰੰ੍ਰਥੀ ਸਿੰਘ ਸੇਵਾ ‘ਚ ਹਨ। ਇੱਥੇ ਪਹਿਲੀ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ  ਦੇ ਅਵਤਾਰ ਦਿਹਾੜੇ ਬੜੀ ਸ਼ਰਧਾ ਤੇ ਸਤਿਕਾਰ ਨਾਲ਼ ਮਨਾਏ ਜਾਂਦੇ ਹਨ। ਹਰ ਮਹੀਨੇ ਸੰਗਰਾਂਦ ਵੀ ਮਨਾਈ ਜਾਂਦੀ ਹੈ। ਇਸ ਦੀ  ਮੌਜੂਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੁਰਕਮਲ ਸਿੰਘ ਹਨ।

ਗੁਰਦੁਆਰਾ ਮਹਾਰਾਜ ਰਵਿਦਾਸ ਜੀ
ਇਸ ਗੁਰਦੁਆਰਾ ਸਾਹਿਬ ਦੀ ਦੋ ਮੰਜ਼ਿਲੀ ਸ਼ਾਨਦਾਰ ਇਮਾਰਤ ਸੁਸ਼ੋਭਿਤ ਹੈ। ਸਮੁੱਚੀ ਸੰਗਤ ਤੇ ਪ੍ਰਬੰਧਕੀ ਕਮੇਟੀ ਵਲੋਂ ਮਹਾਰਾਜ ਰਵਿਦਾਸ ਜੀ ਦਾ ਗੁਰਪੁਰਬ ਬਹੁਤ ਧੂਮ  ਧਾਮ ਨਾਲ਼ ਮਨਾਇਆ ਜਾਂਦਾ ਹੈ। ਹਰ ਸੰਗਰਾਂਦ ਵੀ ਮਨਾਈ ਜਾਂਦੀ ਹੈ। ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜਰਨੈਲ ਸਿੰਘ ਫੌਜੀ ਹਨ।

 

 

 

 

guru1 guru2 guru3 guru4