ਫੌਜੀ ਖੇਡ ਅਕੈਡਮੀ ਦੇ ਕਰਤਾ ਧਰਤਾ ਸ. ਸੰਤੋਖ ਸਿੰਘ ਫੌਜੀ
ਖੇਡਾਂ ਨੂੰ ਪਿਆਰ ਕਰਨ ਵਾਲੇ, ਖੇਡਾਂ ਵੱਲ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਿਚ ਖੇਡ ਪ੍ਰੇਮੀ ਸ: ਸੰਤੋਖ ਸਿੰਘ ਫੌਜੀ ਦੀ ਭੂਮਿਕਾ ਵੀ ਸਿਫ਼ਤਯੋਗ ਹੈ। ਪਿਤਾ ਸ. ਮਹਿੰਦਰ ਸਿੰਘ ਮਾਤਾ ਭਜਨ ਕੌਰ ਸਪੁੱਤਰ ਸੰਤੋਖ ਸਿੰਘ ਅਥਾਹ ਸ਼ੌਕ ਵਾਲੇ ਖੇਡ ਪ੍ਰੇਮੀ ਹਨ। ਫੌਜੀ ਅਕੈਡਮੀ ਜਗਤਪੁਰ ਦੇ ਸਿਰਲੇਖ ਹੇਠ ਚਲ ਰਹੀ ਖੇਡ ਅਕੈਡਮੀ ਦੇ ਕਰਤਾ ਧਰਤਾ ਸੰਤੋਖ ਸਿੰਘ ਫੌਜੀ ਨੌਜਵਾਨਾਂ ਨੂੰ ਕਬੱਡੀ ਖੇਡ ਲਈ ਪ੍ਰੇਰਤ ਕਰਕੇ ਅਤੇ ਓੇੇੁਹਨਾ ਨੂੰ ਹਰ ਤਰਾ ਦੀ ਮੱਦਦ ਕਰ ਰਹੇ ਹਨ। ਸਵੇਰੇ ਸ਼ਾਮ ਨੂੰ ਸਟੇਡੀਅਮ ਵਿੱਚ ਹਾਜ਼ਰੀ ਭਰਨ ਵਾਲੇ ਨਿੱਤਨੇਮੀ ਹਨ। ਉਹ ਖਿਡਾਰੀਆਂ ਨੂੰ ਜ਼ਰੂਰੀ ਖਾਧ ਪਦਾਰਥ ਆਪਣੇ ਕੋਲੋਂ ਦਿੰਦੇ ਹਨ। ਹੋਰ ਵੀ ਆਰਥਿਕ ਸਹਾਇਤਾ ਕਰਦੇ ਰਹਿੰਦੇ ਹਨ। ਪਿੰਡ ਦੇ ਵਿਕਾਸ ਲਈ ਵੀ ਤਨ, ਮਨ, ਧਨ ਨਾਲ਼ ਯਤਨਸ਼ੀਲ ਰਹਿਣ ਲਈ ਤਤਪਰ ਰਹਿੰਦੇ ਹਨ। ਗ੍ਰਾਮ ਪੰਚਾਇਤ ਜਗਤਪੁਰ ਦੇ ਸਰਬਸੰਮਤੀ ਨਾਲ਼ ਪੰਚ ਵੀ ਚੁਣੇ ਗਏ ਹਨ। ਇਸ ਅਕੈਡਮੀ ਵਿੱਚ 32 ਕਿਲੋਗ੍ਰਾਮ ਤੋਂ ਓਪਨ ਭਾਰ ਵਰਗ ਤੱਕ ਦੇ 62 ਕਬੱਡੀ ਖਿਡਾਰੀ ਕੋਚਿੰਗ ਲੈ ਰਹੇ ਹਨ। ਜਿਹਨਾ ‘ਚ ਹਰਪ੍ਰੀਤ ਸਿੰਘ, ਗੋਬਿੰਦ ਸਿੰਘ, ਕਰਨਜੀਤ ਸਿੰਘ, ਮਨਪ੍ਰੀਤ ਭੂਰੀ, ਜਸਕਰਨ, ਗੁਰਜੋਤ, ਹਰਜਾਪ, ਦਲਜੀਤ, ਗੁਰਦੀਪ, ਗੋਰਾ, ਦੀਪ, ਸ਼ਨੀ, ਸ਼ਾਨਤੂ, ਰਿੰਕਾ, ਰਵੀ, ਹਨੀ, ਸੰਦੀਪ, ਜੋਤੀ, ਜਸ਼ਮ ਅਤੇ ਰਿੱਕੀ ਵਧੀਆ ਖਿਡਾਰੀ ਹਨ।
-ਮਾਸਟਰ ਬਖ਼ਤਾਵਰ ਸਿੰਘ
Sh. Amarjit Singh | Sh. Gurmail singh |
Sh. Bishan Singh – Natha Singh | Sh. Jhaman singh |
Sh. Jhalman Singh 1 | Sh. Kewal singh |
Sh. Mohan singh | Sh. Pal Singh |
Sh. Santokh Singh |