ਭਾਰਤੀ ਕਿਸਾਨ ਯੂਨੀਅਨ ਦੇ ਸਰਕਰਦਾ ਕਾਰਕੁੰਨ ਸ. ਕਰਨੈਲ ਸਿੰਘ
ਆਪਣੇ ਹਿੱਤ ਤੋਂ ਅੱਗੇ ਪਰਹਿੱਤ ਵਾਸਤੇ ਸੋਚਣਾ, ਜੂਝਣਾ, ਸੰਘਰਸ਼ ਕਰਨਾ ਜਿਸ ਦੇ ਭਾਗੀਂ ਹੋਵੇ ਉਹ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ। ਕਿਸਾਨਾਂ ਦੇ ਹਿੱਤਾਂ ਵਾਸਤੇ ਸੰਘਰਸ਼ ਕਰਨ ਵਾਲੀ ਸਖ਼ਸ਼ੀਅਤ ਸ. ਕਰਨੈਲ ਸਿੰਘ ਦਾ ਜਨਮ ਪਿਤਾ ਸ.ਚੈਨ ਸਿੰੰਘ ਮਾਤਾ ਨਿਰੰਜਨ ਕੌਰ ਦੇ ਘਰ ਹੋਇਆ। ਪੜਾਈ ਤੋਂ ਉਪਰੰਤ ਖੇਤੀਬਾੜੀ ਨਾਲ਼ ਵਾਹ ਵਾਸਤਾ ਰੱਖਣ ਵਾਲੇ ਸ. ਕਰਨੈਲ ਸਿੰਘ ਭਾਰਤੀ ਕਿਸਾਨ ਯੂਨੀਅਨ  ਦੇ ਸਰਗਰਮ ਆਗੂ ਹਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਔੜ ਦੇ ਪ੍ਰਧਾਨ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਕਰਨੈਲ ਸਿੰਘ ਹਰ ਕਿਸਾਨ ਮੋਰਚੇ ਵਿਚ ਆਪ ਅਤੇ ਆਪਣੇ ਸਾਥੀਆਂ ਨਾਲ਼ ਹਿੱਸਾ ਲੈਂਦੇ ਹਨ। ਕਿਸਾਨੀ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਆਗੂ ਹੋਣ ਕਾਰਨ ਇਲਾਕੇ ਵਿੱਚ ਇਹਨਾਂ ਦਾ ਨਾਮ ਬਹੁਤ ਉਚਾ ਹੈ ਅਤੇ ਪਿੰਡ ਵਾਸਤੇ ਵੀ ਇਹ ਬੇਹੱਦ ਮਾਣ ਭਰਪੂਰ ਹੈ। ਸ. ਕਰਨੈਲ ਸਿੰਘ ਦੀਆਂ ਧੀਆਂ ਸ਼ਮਿੰਦਰ ਕੌਰ ਬੀ.ਐਸ ਸੀ. ਨਵਰੀਤ ਕੌਰ ਬੀ.ਐਸ ਸੀ. ਨਾਨ-ਮੈਡੀਕਲ ਦੀਆਂ ਹੋਣਹਾਰ ਵਿਦਿਆਰਥਣਾਂ ਹਨ।
-ਮਾਸਟਰ ਬਖ਼ਤਾਵਰ ਸਿੰਘ

 

ਪਿੰਡ ਦੇ ਵਿਕਾਸ ਵਿਚ ਸਾਰਥਿਕ ਯੋਗਦਾਨ
”ਦੀ ਜਗਤਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ” ਜਗਤਪੁਰ
ਭਾਰਤ ਦੇ ਪਿੰਡਾਂ ਵਿਚ ਸਹਿਕਾਰੀ ਸਭਾਵਾਂ ਨੇ ਪਿੰਡਾਂ ਦੇ ਲੋਕਾਂ ਦੀਆਂ ਮੁੱਢਲੀਆਂ ਜ਼ਰੂਰੀ ਲੋੜਾਂ ਦੀ ਪੂਰਤੀ ‘ਚ  ਹਮੇਸ਼ਾਂ ਸਹਾਇਤਾ ਕੀਤੀ ਹੈ। ਆਮ ਲੋਕ ਸਭਾਵਾਂ ਦੇ ਹਿੱਸੇਦਾਰ ਹੋਣ ਕਰਕੇ ਇਹਨਾਂ ਦੀ ਸਹੂਲਤ ਦਾ ਲਾਭ ਪ੍ਰਾਪਤ ਕਰਦੇ ਹਨ। ਸਭਾਵਾਂ ਵਿਚ ਆਪਣੇ ਹਿੱਸਾ ਦਾ ਵੰਡਵਾਂ ਲਾਭ ਪ੍ਰਾਪਤ ਕਰਦੇ ਹਨ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਖ਼ਰੀਦ ਪਿੰਡ ਵਿਚੋਂ ਹੀ ਕੀਤੀ ਜਾ ਸਕਦੀ ਹੇ। ਪਿੰਡ ਜਗਤਪੁਰ ਦੀ ਸਹਿਕਾਰੀ ਸਭਾ ਵੀ 23 ਜਨਵਰੀ 1925 ਤੋਂ ਰਜਿਸਟਰਡ ਨੰ: 45 ਐਚ. ਡੀ. ਤਹਿਤ ਪਿੰਡ ਦੇ ਲੋਕਾਂ ਦੀ ਸੇਵਾ ਚ ਵਿਚ ਲੱਗੀ ਹੋਈ ਹੈ। ਇਸ ਸਭਾ ਦੇ ਫਾਊਂਡਰ ਸਕੱਤਰ ਸ : ਚੈਨ ਸਿੰਘ ਨੇ 23 ਜਨਵਰੀ 1925 ਤੋਂ 1ਮਈ 1978 ਤੱਕ ਬੜਾ ਲੰਬਾ ਅਰਸਾ ਇਹ ਸੇਵਾ ਨਿਭਾਉਂਦੇ ਰਹੇ। ਇਸ ਸਹਿਕਾਰੀ ਸਭਾ ਦੇ ਦੂਸਰੇ ਸਕੱਤਰ ਅਵਤਾਰ ਸਿੰਘ 1 ਮਈ ਤੋਂ 31ਅਗਸਤ 2009 ਤੱਕ ਸੇਵਾ ‘ਚ ਵਿਚ ਰਹੇ। ਤੀਸਰੋ ਸਕੱਤਰ ਸ: ਜਸਵੰਤ ਸਿੰਘ 1 ਸਤੰਬਰ ਤੋਂ ਹੁਣ ਤੱਕ ਇਹ ਸੇਵਾ ਨਿਭਾ ਰਹੇ ਹਨ। ਦੀ ਜਗਤਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੇ ਮੌਜੂਦਾ ਪ੍ਰਧਾਨ ਸ : ਹਰਦੇਵ ਸਿੰਘ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸਭਾ ਵਿਚ ਬਤੌਰ ਕਰਮਚਾਰੀ ਸ: ਮਨਜੀਤ ਸਿੰਘ 1ਦਸੰਬਰ 1988ਤੋਂ ਸੇਵਾ ਨਿਭਾ ਰਹੇ ਹਨ। ਇਸ ਸਭਾ ਦੇ ਮੁੱਢਲੇ ਮੈਂਬਰਾਂ ਦੀ ਗਿਣਤੀ 112 ਸੀ। ਹੁਣ ਇਹ ਗਿਣਤੀ ਵਧ ਕੇ 1407 ਮੈਂਬਰ ਹੋ ਗਈ ਹੈ। ਪਿੰਡ ਤੇ ਪੱਛਮ ਵਾਲੇ ਪਾਸੇ ਸਥਿਤ ਇਸ ਸਹਿਕਾਰੀ ਸਭਾ ਦੀ ਮੌਜੂਦਾ ਇਮਾਰਤ ਦਾ ਉਦਘਾਟਨ ਸ਼੍ਰੀਮਾਨ ਬਾਲੋ ਰਾਮ ਜੀ ਰਾਜ ਮੰਤਰੀ ਸਹਿਕਾਰਤਾ ਅਤੇ ਇੰਡਸਟਰੀ ਪੰਜਾਬ ਸਰਕਾਰ ਵਲੋਂ 22 ਸਤੰਬਰ 1967 ਨੂੰ ਕੀਤਾ ਗਿਆ। ਇਸ ਸਹਿਕਾਰੀ ਸਭਾ ਦੀ ਅੰਦਾਜ਼ਨ ਸੁਸਾਇਟੀ 6 ਕਰੋੜ ਰੁਪਏ ਦੀ ਹੈ। ਸਭਾ ਆਪਣੇ ਮੈਂਬਰਾਂ ਨੂੰ ਕਰਜ਼ੇ ਦੇ ਰੂਪ ਵਿਚ ਨਕਦ, ਖਾਦ, ਦਵਾਈਆਂ, ਕੈਟਲ ਫੀਡ ਅਤੇ ਹੋਰ ਖੇਤੀਬਾੜੀ ਨਾਲ਼ ਸਬੰਧਤ ਸੰਦ ਵੀ ਮੁਹੱਇਆ ਕਰਵਾਉਂਦੀ ਹੈ। ਜਿਸ ਤੋਂ ਇਸ ਦੇ ਮੈਂਬਰ ਸਮੇਂ-ਸਮੇਂ ਪੂਰਾ ਲਾਭ ਉਠਾਉਂਦੇ ਹਨ।

coperative