ਇਲਾਕੇ ਭਰ ‘ਚ ਮਸ਼ਹੂਰ ਵਸੀਕਾ ਨਵੀਸ ਪੰਡਤ ਹਰੀ ਕਿਸ਼ਨ ਅਗਨੀਹੋਤਰੀ
ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਦੂਰ ਦੇਸ਼-ਵਿਦੇਸ਼ ਵਿੱਚ ਵਸਣ ਵਾਲੇ ਲੋਕਾਂ ਦੀਆਂ ਆਈਆਂ ਚਿੱਠੀਆਂ ਪੜਨ-ਲਿਖਣ ਵਾਲੇ ਗਿਣਤੀ ਦੇ ਪੜੇ ਲਿਖੇ ਵਿਅਕਤੀ ਹੁੰਦੇ ਸਨ। ਸਰਕਾਰੀ ਕਾਗਜ਼ਾਂ-ਪੱਤਰਾਂ ਅਤੇ ਜ਼ਮੀਨਾਂ ਦਾ ਹਿਸਾਬ ਕਿਤਾਬ ਜਾਣਨ ਵਾਲੇ ਉਸ ਤੋਂ ਵੀ ਘੱਟ ਹੁੰਦੇ ਸਨ। ਹੁਣ ਭਾਵੇਂ ਹਰ ਕੋਈ ਸਾਖ਼ਰ ਹੋ ਗਿਆ ਹੈ ਪਰ ਸਰਕਾਰੀ, ਗ਼ੈਰ-ਸਰਕਾਰੀ ਲਿਖਤ ਪੜਤ ਦੇ ਕੰਮਾਂ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਵਿਅਕਤੀਆਂ ਦੀ ਜ਼ਰੂਰਤ ਰਹਿੰਦੀ ਹੈ। ਪਿੰਡ ਜਗਤਪੁਰ ਦੇ ਜੰਮਪਲ਼ ਹਰੀ ਕਿਸ਼ਨ ਅਗਨੀਹੋਤਰੀ ਪੰਡਤ ਜੀ ਦੇ ਨਾਮ ਨਾਲ਼ ਚਰਚਿਤ ਸਖ਼ਸ਼ੀਅਤ ਹਨ। ਮਿਣ ਤੋਲ ਕੇ ਬੋਲਣ ਵਾਲੇ, ਹਰ ਗੱਲ ਨੂੰ ਸ਼ਪੱਸ਼ਟ ਅਤੇ ਪੁਣਛਾਣ ਕਰਕੇ ਕਾਗਜ਼ ਤੇ ਉਤਾਰਨ ਵਾਲੇ ਪੰਡਤ ਹਰੀ ਕਿਸ਼ਨ ਆਪਣੇ ਕਿੱਤੇ ਦੇ ਹੰਢੇ ਵਰਤੇ ਵਿਅਕਤੀ ਹਨ।
ਦਾਦਾ ਪੰਡਤ ਬੇਲੀ ਰਾਮ ਅਤੇ ਦਾਦੀ ਨਿਹਾਲੀ ਦੇਵੀ ਦੇ ਪੋਤਰੇ ਅਤੇ ਪਿਤਾ ਮੁਨੀ ਲਾਲ, ਮਾਤਾ ਕਰਮ ਦੇਵੀ ਦੇ ਘਰ  ਨੂੰ ਜਨਮੇ ਹਰੀ ਕਿਸ਼ਨ ਨੇ ਮੁੱਢਲੀ ਸਿੱਖਿਆ ਪਿੰਡ ਮੋਰੋਂ ਤੋਂ ਆਪਣੀ ਭੈਣ ਕੋਲ਼ ਰਹਿੰਦਿਆਂ ਕੀਤੀ। ਦੋ ਭੈਣਾਂ ਸ਼ੁਕੁੰਤਲਾ ਦੇਵੀ ਅਤੇ ਬਲਵੀਰ ਕੁਮਾਰੀ ਦੇ ਭਰਾ ਹਰੀ ਕਿਸ਼ਨ ਨੇ ਹਾਇਰ ਸੈਕੰਡਰੀ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ, ਰੋਪੜ ਤੋਂ ਗਿਆਨੀ  ਕੀਤੀ। ਫਗਵਾੜਾ ਦੇ ਸੁਖਚੈਨਆਣਾ ਸਾਹਿਬ ਕਾਲਜ ਤੋਂ ਬੀ.ਏ. ਕੀਤੀ। ਬੰਗਾ ਦੇ ਐਸ.ਐਨ.ਕਾਲਜ ਬੰਗਾ ਤੋਂ ਬੀ.ਏ.ਆਨਰ ਅਰਥ ਸ਼ਾਸ਼ਤਰ ਪਾਸ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਪ੍ਰਾਈਵੇਟ ਪਾਸ ਕੀਤੀ। ਬੈਂਕ ਸੈਕਟਰੀ ਦਾ ਕੋਰਸ ਸਾਧਪੁਰ ਬੈਂਕ ਤੋਂ ਕੀਤਾ। ਵਸੀਕਾ ਨਵੀਸ ਦਾ ਕੰਮ ਓੇੇੁਹਨਾ ਨੇ ਉਸਤਾਦ ਬਾਬੂ ਧਰਮਪਾਲ ਦੇ ਸਹਾਇਕ ਰਹਿ ਕੇ ਸਿੱਖਿਆ। ਹੁਣ ਉਹ 1990 ਵਿੱਚ ਡੀ.ਐਲ.ਆਰ.ਓ. ਜਲੰਧਰ ਤੋਂ ਲਾਇਸੰਸ ਪ੍ਰਾਪਤ ਕਰ ਕੇ  ਬੰਗਾ ਤਹਿਸੀਲ ਵਿੱਚ ਬਤੌਰ ਵਸੀਕਾ ਨਵੀਸ ਦਾ ਉਦੋਂ ਤੋਂ ਹੀ ਕੰਮ ਕਰ ਰਹੇ ਹਨ। ਇਲਾਕੇ ਦੇ 110 ਪਿੰਡਾਂ ਦੇ ਲੋਕ ਉੱਥੇ ਇਸ ਕੰਮ ਵਾਸਤੇ ਆਉਂਦੇ ਹਨ। ਪੰਡਤ ਹਰੀ ਕਿਸ਼ਨ ਹੋਰਾਂ ਦੇ ਵਸੀਕਾ ਨਵੀਸੀ  ਦੇ  ਕੰਮ ਵਿੱਚ ਲੋਕਾਂ ਦਾ ਕਾਫੀ ਵਿਸ਼ਵਾਸ਼ ਹੈ। ਬਲਦੇਵ ਕੁਮਾਰ (ਖੂਨਦਾਨੀ ਕਮਲ ਅਗਨੀਹੋਤਰੀ ਦੇ ਪਿਤਾ) ਅਤੇ ਜਗਦੇਵ ਕੁਮਾਰ ਦੇ ਭਰਾ ਪੰਡਤ ਰਹੀ ਕਿਸ਼ਨ ਹੋਰੀਂ ਪੜਾਈ ਦੇ ਨਾਲ਼ ਨਾਲ਼ ਖੇਤੀਬਾੜੀ ਵੀ ਕਰਦੇ ਰਹੇ ਹਨ। ਖੇਤੀਬਾੜੀ ਵਾਸਤੇ ਸ. ਮਹਿੰਦਰ ਸਿੰਘ ਦੁਸਾਂਝ ਹੋਰਾਂ ਦੀ  ਚੰਗੀ ਸੇਧ ਮਿਲਦੀ ਰਹੀ ਹੈ।
ਪੰਡਤ ਹਰੀ ਕਿਸ਼ਨ ਦੀ ਵੱਡੀ ਲੜਕੀ ਮੀਨਾਕਸ਼ੀ ਕੁਮਾਰੀ ਅੰਗਰੇਜ਼ੀ ਮਾਧਿਅਮ ਵਿੱਚ ਐਮ. ਕਾਮ. ਕਰ ਰਹੀ ਹੈ। ਮੀਨਾ ਕੁਮਾਰੀ 10+2 ਇਸ ਸਾਲ ਕੀਤੀ ਹੈ। ਲੜਕੇ ਮੁਕੇਸ਼ 10+2 ਅਤੇ ਗੌਰਵ 10ਵੀਂ ਜਮਾਤ ਦਾ ਵਿਦਿਆਰਥੀ ਹਨ। ਪਤਨੀ ਵੀਨਾ ਰਾਣੀ ਘਰੇਲੂ ਕੰਮ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਰਹੀ ਹੈ।
ਪੰਡਤ ਹਰੀ ਕਿਸ਼ਨ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਨਸ਼ਾ ਮੁਕਤ ਜੀਵਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਓੇੇੁਹਨਾ ਵਾਸਤੇ ਪਿੰਡ ਜਗਤਪੁਰ ੲਿਕ ਆਦਰਸ਼ ਪਿੰਡ ਹੈ। ਉਹ ਆਪਣੇ ਜੀਵਨ ਦੀ ਪੜਾਈ ਵਿੱਚ ਪ੍ਰੋਫੈਸਰ ਸਰਬਜੀਤ ਸਿੰਘ ਬਾਸੀ ਤੋਂ ਬਹੁਤ ਪ੍ਰਭਾਵਤ ਰਹੇ ਹਨ। ਓੇੇੁਹਨਾ ਨੂੰ ਜੋਗਿੰਦਰ ਪਾਲ ਚੱਢਾ, ਪਿੰਰਸੀਪਲ ਜੋਗਿੰਦਰ ਸਿੰਘ, ਪ੍ਰਿੰਸੀਪਲ ਪ੍ਰਕਾਸ਼ ਸਿੰਘ ਰਾਏਪੁਰ ਡੱਬਾ, ਪ੍ਰੋ: ਦਵਿੰਦਰ ਸਿੰਘ ਗਿੱਲ ਜਗਤਪੁਰ ਅਤੇ ਪਿੰਰਸੀਪਲ ਰਾਜਵਿੰਦਰ ਸਿੰਘ ਬੈਂਸ ਦਾ ਵੀ ਜੀਵਨ ਜਾਂਚ ਲਈ ਵਡਮੁੱਲਾ ਸਹਿਯੋਗ ਰਿਹਾ ਹੈ। ਪਿੰਡ ਦੀ ਸਤਿਕਾਰਯੋਗ  ਸਖ਼ਸ਼ੀਅਤ ਗਿਆਨੀ ਚੈਨ ਸਿੰਘ ਵਲੋਂ ਇਲਾਕੇ ਅਤੇ ਪਿੰਡ ਵਾਸਤੇ ਕੀਤੇ ਕਾਰਜਾਂ ਨੂੰ ਓੇੇੁਹਨਾ ਦੇ ਸਪੁੱਤਰ ਮਾਸਟਰ ਬਖ਼ਤਾਵਰ ਸਿੰਘ ਅਤੇ ਹਰਬਖ਼ਸ਼ ਸਿੰਘ ਹੋਰੀਂ ਅੱਗੇ ਵਧਾ ਕੇ ਨੌਜਵਾਨਾਂ ਨੂੰ ਚੰਗੀ ਸੇਧ ਰਹੇ ਹਨ, ਗਿਆਨੀ ਜੀ ਦੀ ਸਖ਼ਸ਼ੀਅਤ ਤੋਂ ਵੀ ਬੜਾ ਕੁਝ ਸਿੱਖਣ ਲਈ ਮਿਲਿਆ। ਹਰੀ ਕਿਸ਼ਨ ਦੱਸਦੇ ਹਨ ਕਿ ਪਿੰਡ ਜਗਤਪੁਰ ਦੇ ਪ੍ਰੋ: ਪਿਆਰਾ ਸਿੰਘ ਗਿੱਲ, ਨਿਰੰਜਨ ਸਿੰਘ ਅਤੇ ਮੁਖ਼ਤਾਰ ਸਿੰਘ ਹੋਰਾਂ ਨੇ ਪਿੰਡ ਵਿੱਚ ਸਿੱਖਿਆ ਅਤੇ ਖੇਡਾਂ ਪ੍ਰਤੀ ਐਸੀ ਜੋਤ ਜਗਾਈ ਕਿ ਇਲਾਕਾ ਰੌਸ਼ਨ ਹੋ ਗਿਆ। ਸਾਰੇ ਧਰਮਾਂ ਵਿੱਚ ਵਿਸ਼ਵਾਸ਼ ਰੱਖਣ ਵਾਲੇ ਹਰੀ ਕਿਸ਼ਨ ਆਪਣੇ ਗੁਰੂ ਸ਼੍ਰੀ ਬ੍ਰਹਮ ਰਿਸ਼ੀ ਕੁਮਾਰ ਸਵਾਮੀ ਜੀ ਹੋਰਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਸਾਰੇ ਧਰਮਾਂ ਦੇ ਮੰਦਰਾਂ, ਗੁਰਦੁਆਰਾ ਸਾਹਿਬ, ਚਰਚ, ਮਸਜਿਦ ਦੇ ਦਰਸ਼ਨਾਂ ਵਾਸਤੇ ਜਦ ਵੀ ਮੌਕਾ ਮਿਲੇ ਪਰਿਵਾਰ ਸਮੇਤ ਜਾਂਦੇ ਰਹਿੰਦੇ ਹਨ। ਪੰਡਤ ਹਰੀ ਕਿਸ਼ਨ ਦਾ ਆਪ ਤੋਂ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ਼ ਪਿਆਰ ਭਰੀ ਭਾਵਨਾ ਨਾਲ਼ ਸਮਾਜ ਵਿੱਚ ਵਿਚਰਨ ਦਾ ਸੁਭਾਅ ਸਭ ਦੇ ਮਨ ‘ਚ ਥਾਂ ਬਣਾ ਲੈਂਦਾ ਹੈ।
-ਰੇਸ਼ਮ ਕਰਨਾਣਵੀ