ਉਘੇ ਕਥਾ ਵਾਚਕ ਭਾਈ ਰਣਵੀਰ ਸਿੰਘ ਜੀ

     ਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰਨ ਲਈ ਪ੍ਰੇਰਤ ਕਰਨ ਵਾਸਤੇ, ਪ੍ਰਚਾਰ ਹਿੱਤ ਸੇਵਾ ਨੂੰ ਸਮਰਪਿਤ ਭਾਈ ਰਣਵੀਰ ਸਿੰਘ  ਧਾਰਮਿਕ ਅਧਿਐਨ ਹਾਸਿਲ ਸਖ਼ਸ਼ੀਅਤ ਹਨ। ਪਿਤਾ ਸ: ਬਾਵਾ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ 15 ਦਸੰਬਰ 1956 ਨੂੰ ਜਨਮੇ ਰਣਵੀਰ ਸਿੰਘ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜ਼ੀਆਂ ਪ੍ਰਾਪਤ ਕੀਤੀ। ਧਾਰਮਿਕ ਵਿਚਾਰਾਂ ਅਤੇ ਬਿਰਤੀ ਦੇ ਮਾਲਕ ਹੋਣ ਕਰਕੇ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ ਦੇ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਸੰਗਤ ਕਰਕੇ ਗੁਰਬਾਣੀ ਦਾ ਅਧਿਐਨ ਕੀਤਾ। ਫਿਰ ਕਥਾ ਵਾਚਕ ਦੇ ਤੌਰ ਤੇ ਪ੍ਰਵਾਨ ਹੋਏ।
ਭਾਈ ਰਣਵੀਰ ਸਿੰਘ  ਇੱਧਰ ਆਪਣੀ ਸੇਵਾ ਕਰਦੇ ਹੋਏ 1996 ਤੋਂ  ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਸੇ ਗਏ ਹਨ। ਜਿੱਥੇ ਉਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਅ ਰਹੇ ਹਨ। ਭਾਈ ਰਣਵੀਰ ਸਿੰਘ ਸਾਦਗੀ, ਨਿਮਰਤਾ ਅਤੇ ਮਿੱਠੀ ਰਸਨਾ ਦੀ ਬਹੁਮੁੱਲੀ ਦਾਤ ਅਕਾਲ ਪੁਰਖ ਦੇ ਦਰੋਂ ਹਾਸਿਲ ਕਥਾ ਵਾਚਕ ਹਨ। ਇੰਗਲੈਂਡ ਵਿੱਚ ਰੇਡੀਓ ਤੋਂ ਵੀ ਉਨਾ ਦੀ ਕਥਾ ਦਾ ਪ੍ਰਸਾਰਨ ਕੀਤਾ ਜਾਂਦਾ ਹੈ। ਆਪ ਜਗਤਪੁਰ ਨਗਰ ਦੇ ਕੀਮਤੀ ਰਤਨ ਸਮਾਨ ਹਨ। ਵਾਹਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਪਿੰਡ ਜਗਤਪੁਰ ਦਾ ਨਾਮ ਰੌਸ਼ਨ ਕਰ ਰਹੇ ਹਨ।
ਭਾਈ ਰਣਵੀਰ ਸਿੰਘ ਦੇ ਸਤਕਾਰਯੋਗ ਵੱਡੇ ਭਾਈ ਹਰੀ ਸਿੰਘ ਜੀ ਵੀ ਇਲਾਕੇ ਦੇ ਜਾਣੇ ਪਛਾਣੇ ਅਖੰਡ ਪਾਠੀ ਅਤੇ ਸੁਚੱਜੇ ਗੁਰਮਤਿ ਪ੍ਰਚਾਰਕ ਹਨ।
-ਮਾਸਟਰ ਬਖ਼ਤਾਵਰ ਸਿੰਘ