ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਬਘੌਰਾ
ਪਿੰਡ ਦੀ ਸਿਆਸਤ ਵਿੱਚ ਆਪਣੀ ਭੂਮਿਕਾ ਨਿਭਾਉਣ ਉਪਰੰਤ ਜਦੋਂ ਹੋਰ ਪਿੰਡਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇਣ ਦੀ ਜ਼ਰੂਰਤ ਸਮਝੀ ਜਾਂਦੀ ਹੈ ਤਾਂ ਅਗਲੇ ਮੁਕਾਬਲੇ ਜਾਣੀ ਕਿ ਬਲਾਕ ਸੰਮਤੀ ਮੈਂਬਰ ਬਣ ਕੇ  ਅੱਗੇ ਆਉਣ ਦਾ ਜੋ ਸਫਲ ਉਪਰਾਲਾ ਕੀਤਾ ਉਹ ਸ. ਮੱਖਣ ਸਿੰਘ ਦੇ ਵੀ ਨਸੀਬ ਹੋਇਆ। ਪਿਤਾ ਸ. ਤਰਸੇਮ ਸਿੰਘ ਅਤੇ ਮਾਤਾ ਬੀਬੀ ਰਾਜੋ ਦੇ ਘਰ 1ਮਾਰਚ 1961 ਵਿੱਚ ਜਨਮੇ ਮੱਖਣ ਸਿੰਘ ਨੇ ਪਿੰਡ ਤੇ ਪ੍ਰਾਇਮਰੀ ਅਤੇ ਹਾਈ ਸਕੂਲ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੈਲਡਿੰਗ ਦਾ ਹੁਨਰ ਸਿੱਖਿਆ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੱਤਾ। ਹੁਣ ਤੱਕ ਆਪਣੀ ਵਰਕਸ਼ਾਪ ਵਿੱਚ ਆਪਣਾ ਕੰਮ ਬਾਖੂਬੀ ਕਰਦੇ ਆ ਰਹੇ ਹਨ। ਮੱਖਣ ਸਿੰਘ ਪਿੰਡ ਦੀ ਖੇਤੀਬਾੜੀ ਸੇਵਾ ਸੋਸਾਇਟੀ ਦੇ 10 ਸਾਲ ਤੱਕ ਮੀਤ ਪ੍ਰਧਾਨ ਵੀ ਰਹੇ। ਗ੍ਰਾਮ ਪੰਚਾਇਤ ਬਘੌਰਾਂ ਦੇ ਮੈਂਬਰ ਪੰਚਾਇਤ ਵੀ ਰਹੇ। ਫਿਰ 6 ਕੁ ਮਹੀਨੇ ਵਾਸਤੇ ਕਾਰਜਕਾਰੀ ਸਰਪੰਚ ਦੇ ਵੀ ਫ਼ਰਜ਼ ਨਿਭਾਏ। ਫਿਰ ਬਲਾਕ ਔੜ ਦੇ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ। ਮੱਖਣ ਸਿੰਘ ਸੰਤ ਮਾਨਪੁਰੀ ਟਰੱਸਟ ਦੇ ਮੈਂਬਰ ਵੀ ਹਨ। ਮੱਖਣ ਸਿੰਘ ਡੇਰਾ ਪ੍ਰੇਮਪੁਰਾ ਜਗਤਪੁਰ-ਬਘੌਰਾ ਦੇ ਸ਼ਰਧਾਲੂ ਹਨ।
-ਮਾਸਟਰ ਬਖ਼ਤਾਵਰ ਸਿੰਘ