ਪਿੰਡ ਜਗਤਪੁਰ ਦੇ ਵੱਡੇ ਪਰਉਪਕਾਰੀ ਸ. ਪਿਆਰਾ ਸਿੰਘ ਸਿਆਣ
ਪਰਉਪਕਾਰ ਕਰਨ ਦੀ ਬਖ਼ਸ਼ਿਸ਼ ਵਾਹਿਗੁਰੂ ਵਿਰਲੇ ਟਾਵੇਂ ਵਿਅਕਤੀਆਂ ਨੂੰ ਬਖ਼ਸ਼ਦਾ ਹੈ। ਇਸ ਕਾਰਜ ਦੇ ਧਨੀ ਵਿਅਕਤੀ ਪਰਉਪਕਾਰ ਕਰਕੇ ਹੋਰ ਵੀ ਵਿਸ਼ਾਲ ਸੋਚ ਦੇ ਧਾਰਨੀ ਬਣਦੇ ਜਾਂਦੇ ਹਨ। ਇਹ ਕਾਰਜ ਨਿਰੰਤਰ ਜਾਰੀ ਰੱਖਦੇ ਹਨ। ਇਸ ਤਰ੍ਹਾਂ ਹੀ ਪਿੰਡ ਜਗਤਪੁਰ ਦੇ ਸ. ਪਿਆਰਾ ਸਿੰਘ ਸਿਆਣ ਭਲਾਈ ਕਾਰਜਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ। ਪਿਤਾ ਸ. ਗੁਰਦਾਸ ਸਿੰਘ ਸਿਆਣ ਅਤੇ ਮਾਤਾ ਬੀਬੀ ਰਾਜੋ ਦੇ ਘਰ ਜਨਮੇ ਪਿਆਰਾ ਸਿੰਘ  ਦੇ ਪਰਿਵਾਰ ਦੇ ਆਰਥਿਕ ਹਾਲਾਤ ਕਮਜ਼ੋਰ ਸਨ ਪਰ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ। ਇਹਨਾ ਦਾ ਪਰਿਵਾਰ ਡੇਰਾ ਪ੍ਰੇਮਪੁਰਾ ਸੱਤ ਸਾਹਿਬ ਜਗਤਪੁਰ-ਬਘੌਰਾ ਦਾ ਸ਼ਰਧਾਵਾਨ ਹੋਣ ਕਰਕੇ ਇਨ੍ਹਾਂ ਦੇ ਵਿਚਾਰ ਦੂਜਿਆਂ ਦਾ ਭਲਾ ਕਰਨ ਵਾਲੇ ਬਣੇ। ਆਪਣੇ ਬੱਚਿਆਂ ਨੂੰ ਕਰੜੀ ਕਿਰਤ ਕਰਕੇ ਉਚ ਵਿੱਦਿਆ ਹਾਸਲ ਕਰਵਾਈ। ਪਰਮਾਤਮਾ ਦੀ ਕਿਰਪਾ ਸਦਕਾ ਆਪ ਜੀ ਦੇ ਬੱਚਿਆਂ ਨੂੰ ਕਨੇਡਾ  ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਸਖਤ ਸੰਘਰਸ਼ ਸਦਕਾ ਆਪ ਜੀ ਦੇ ਜੀਵਨ ਦੀ ਹਰ ਦੁÎਨਿਆਵੀ ਖੁਸ਼ੀ ਆਪਜੀ ਨੂੰ ਪ੍ਰਾਪਤ ਹੈ। ਆਪ ਜੀ ਨੇ ਪਿੰਡ ਦੇ ਵਿਕਾਸ ਲਈ ਜੋ ਯਤਨ ਕੀਤੇ ਹਨ। ਉਹ ਬੇਹੱਦ ਸ਼ਲਾਘਾਯੋਗ ਹਨ। ਸਰਕਾਰੀ ਹਾਈ ਸਕੂਲ ਵਿੱਚ ਦੋ ਆਲੀਸ਼ਾਨ ਕਮਰਿਆਂ ਦੀ ਉਸਾਰੀ ਕਰਵਾਈ ਹੈ।  ਲਾਭਾ ਪੱਟੀ ਦਾ ਦਰਵਾਜ਼ਾ ਉਸਾਰ ਕੇ ਪਿੰਡ ਦੀ ਸ਼ਾਨ ‘ਚ ਵਾਧਾ ਕੀਤਾ ਹੈ। ਪਿੰਡ ਦੀ ਡਿਸਪੈਂਸਰੀ ਅਤੇ ਪਿੰਡ ਤੇ ਧਾਰਮਿਕ ਅਸਥਾਨਾਂ ਲਈ ਵੀ ਸਮੇਂ-ਸਮੇਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚ ਮਾਇਆ ਭੇਟਾ ਕਰਦੇ ਰਹਿੰਦੇ ਹਨ। ਆਪਣੇ ਨਗਰ ਦੀ ਧਰਤੀ ਨਾਲ਼ ਮੋਹ ਕਰਕੇ ਹੀ ਸਾਲ ਵਿਚ ਪਿੰਡ ਦੀ ਫੇਰੀ ਮਾਰਨ ਦੀ ਖੁਸ਼ੀ ਪ੍ਰਾਪਤ ਕਰਦੇ ਹਨ। ਸ. ਰੇਸ਼ਮ ਸਿੰਘ, ਸ. ਕੁਲਵੰਤ ਸਿੰਘ, ਸ. ਅਮਰੀਕ ਸਿੰਘ, ਸ. ਸ਼ਿੰਗਾਰਾ ਸਿੰਘ, ਸ. ਹਰਵਿੰਦਰ ਸਿੰਘ, ਸ. ਮੁਖਤਿਆਰ ਸਿੰਘ ਇਨ੍ਹਾਂ ਦੇ ਹੋਣਹਾਰ ਬੇਟੇ ਹਨ।

-ਮਾਸਟਰ ਬਖ਼ਤਾਵਰ ਸਿੰਘ