ਸਿਹਤ ਸਹੂਲਤਾਂ ਲਈ ਸੇਵਾ ਵਿੱਚ-ਸਬਸਿਡਰੀ ਹੈਲਥ ਸੈਂਟਰ ਜਗਤਪੁਰ

ਪਿੰਡਾਂ ਵਿਚ ਸਿਹਤ ਸਹੂਲਤਾਂ ਦੀ ਹਮੇਸ਼ਾਂ ਘਾਟ ਰੜਕਦੀ ਰਹੀ ਹੈ। ਸਰਕਾਰੀ ਤੌਰ ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ਼ ਇਸ ਤੋਂ ਕੁਝ ਰਾਹਤ ਮਹਿਸੂਸ ਹੋ ਰਹੀ ਹੈ, ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਆਪਣੀਆਂ ਲੋੜਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਵੀ ਹੈ। ਪਿੰਡ ਵਾਸੀਆਂ ਦੇ ਸਹਿਯੋਗ ਤੇ ਉÎÎੱਦਮ ਨਾਲ਼ ਪਿੰਡ ਵਿੱਚ ਸਰਕਾਰੀ ਸਬਸਿਡਰੀ ਹੈਲਥ ਸੈਂਟਰ ਦੀ ਸ਼ੁਰੂਆਤ ਕਰਵਾਈ ਗਈ ਸੀ, ਜੋ ਪਹਿਲਾਂ ਸਿਹਤ ਵਿਭਾਗ ਪੰਜਾਬ ਦੇ ਅਧੀਨ ਸੀ। ਹੁਣ ਇਹ 2006 ਤੋਂ ਜ਼ਿਲ੍ਹਾ ਪਰਿਸ਼ਦ ਦੇ ਅਧੀਨ ਹੈ। ਜਿਸ ਇਮਾਰਤ ਵਿੱਚ ਇਹ ਸੈਂਟਰ ਚੱਲ ਰਿਹਾ ਹੈ ਇਸ ਵਾਸਤੇ 1983 ਈ: ਵਿਚ ਸ: ਪਰਮਿੰਦਰ ਸਿੰਘ ਅਤੇ ਸ: ਅਮਰ ਸਿੰਘ ਸਪੁੱਤਰ ਸ: ਬੇਅੰਤ ਸਿੰਘ ਨੇ ਪਿੰਡ ਦੇ ਤਤਕਾਲੀ ਸਰਪੰਚ ਸ: ਗੁਰਦਿਆਲ ਸਿੰਘ ਦੇ ਰਾਹੀਂ 25000/-ਰੁਪਏ ਦੀ ਰਾਸ਼ੀ ਭੇਂਟ ਕੀਤੀ ਸੀ। ਕੁਝ ਸਰਕਾਰੀ ਗ੍ਰਾਂਟ ਵੀ ਇਮਾਰਤ ਵਾਸਤੇ ਮਿਲੀ ਸੀ। 2006 ਤੋਂ ਇਸ ਸੈਂਟਰ ਵਿੱਚ ਡਾ: ਗੁਰਪ੍ਰੀਤ ਸਿੰਘ ਤੇ ਬਾਅਦ ਵਿੱਚ ਡਾ: ਸੁਖਦੀਪ ਸਿੰਘ ਸੇਵਾ ਵਿੱਚ ਰਹੇ। ਹੁਣ 2010 ਤੋਂ ਡਾ: ਹਰਜਿੰਦਰ ਕੌਰ ਆਪਣੀ ਸੇਵਾ ਬਾਖੂਬੀ ਨਿਭਾ ਰਹੇ ਹਨ। ਫਾਰਮਾਸਿਸਟ ਪਰਵੀਜ਼ ਪੋਸਲਾ 2006 ਤੋਂ ਹੀ ਸੇਵਾ ਵਿਚ ਹਨ। 2010 ਤੋਂ ਹੀ ਮਹਿਲਾ ਸੇਵਾਦਾਰ ਹੈਪੀ ਸੇਵਾ ‘ਚ ਹਨ। ਪਿੰਡ ਵਾਸੀ ਇੱਥੇ ਮਿਲ ਰਹੀਆਂ ਸਿਹਤ ਸੇਵਾਵਾਂ ਤੋਂ ਖੁਸ਼ ਹਨ।

ਇਸ ਸੈਂਟਰ ਵਾਸਤੇ ਸਰਕਾਰੀ ਦਵਾਈਆਂ ਬਹੁਤ ਹੀ ਘੱਟ ਆਉਂਦੀਆਂ ਹਨ। ਪਿੰਡ ਤੇ ਪਤਵੰਤੇ, ਮੋਹਤਵਾਰ ਵਿਅਕਤੀਆਂ ਅਤੇ ਐਨ.ਆਰ.ਆਈਜ਼ ਪਰਿਵਾਰਾਂ ਵਲੋਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਬਾਬਾ ਰਾਮ ਚੰਦ ਸਪੋਰਟਸ ਕਲੱਬ, ਸੰਤ ਪਰਗਣ ਦਾਸ ਜੀ ਡੇਰਾ ਪ੍ਰੇਮਪੁਰਾ, ਸ:ਪਿਆਰਾ ਸਿੰਘ ਕਨੇਡੀਅਨ, ਜੋਗਾ ਸਿੰਘ, ਮਹਿੰਦਰ ਸਿੰਘ ਕਨੇਡੀਅਨ, ਬਲਵਿੰਦਰ ਸਿੰਘ ਸਿੰਘ ਬੈਲਜੀਅਮ, ਸੰਤੋਖ ਸਿੰਘ ਕੁਢੈਲ, ਜਰਨੈਲ ਸਿੰਘ ਦਿਓਲ, ਮਨਜੀਤ ਸਿੰਘ ਦੁਸਾਂਝ, ਸਵ: ਦਰਸ਼ਨ ਸਿੰਘ ਦੇ ਸਪੁੱਤਰ ਡਾ: ਸਤਵਿੰਦਰ ਸਿੰਘ ਅਤੇ ਬਲਵੀਰ ਸਿੰਘ ਯੂ.ਕੇ. 2006 ਤੋਂ  ਇਸ ਕੇਂਦਰ ਨੂੰ ਦਵਾਈਆਂ ਮੁਹੱਈਆ ਕਰਵਾ ਰਹੇ ਹਨ।

uk1 uk2