ਪਿੰਡ ਜਗਤਪੁਰ ਦਾ ਮਾਣ ਉਘਾ ਭਾਰ ਤੋਲਕ ਸ. ਬਖ਼ਸ਼ੀਸ ਸਿੰਘ ਸੀਸਾ
ਉਚੇ ਲੰਮੇ, ਤਕੜੇ ਸਰੀਰਾਂ ਵਾਲੇ ਗੱਭਰੂਆਂ ਤੇ ਪਿੰਡ ਜਗਤਪੁਰ ਨੂੰ ਹਮੇਸ਼ਾਂ ਮਾਣ ਰਿਹਾ ਹੈ। ਇਹ ਗੱਭਰੂ ਪਿੰਡ ਅਤੇ ਇਲਾਕੇ ਦੀ ਅਨਮੋਲ ਜਾਇਦਾਦ ਰਹੇ ਹਨ। ਪਿੰਡ ਦੀ ਰੱਸਾਕਸ਼ੀ ਦੀ ਟੀਮ ਦੀ ਝੰਡੀ ਹਮੇਸ਼ਾਂ ਉੱਚੀ ਰੱਖਣ ਵਾਲੇ ਪਿੰਡ ਦੇ ਗੱਭਰਆਂ ਵਿੱਚ ਬਖ਼ਸ਼ੀਸ਼ ਸਿੰਘ ਸੀਸਾ ਦਾ ਯੋਗਦਾਨ ਵੀ ਬਹੁਤ ਵਡਮੁੱਲਾ ਰਿਹਾ ਹੈ। ਜਗਤਪੁਰ ਦੇ ਇਸ ਗੱਭਰੂ ਦਾ ਆਪਣੀ ਚੜਦੀ ਵਰੇਸ ਵਿੱਚ ਭਾਰ ਤੋਲਣ ਵਿੱਚ ਕੋਈ ਸਾਨੀ ਨਹੀਂ ਸੀ। ਸ. ਜਵਾਲਾ ਸਿੰਘ ਦਾ ਸਪੁੱਤਰ ਸ. ਬਖ਼ਸ਼ੀਸ਼ ਸਿੰਘ ਸੀਸਾ ਲੰਬੇ ਕੱਦ ਗੋਰੇ ਰੰਗ ਅਤੇ ਇਸਪਾਤ ਵਰਗੇ ਕਮਾਏ ਹੋਏ ਦਰਸ਼ਨੀ ਸਰੀਰ ਦਾ ਮਾਲਕ ਸੀ। ਵਾਹਿਗੁਰੂ ਦੀ ਕਿਰਪਾ ਸਦਕਾ ਇਹ ਦਰਸ਼ਨੀ ਗੱਭਰੂ ਰੱਜਵੀਂ ਕਸਰਤ ਤੇ ਨਿਰੰਤਰ ਅਭਿਆਸ ਕਰਨ ਦਾ ਨਿੱਤਨੇਮੀ ਸੀ। ਬਖਸ਼ੀਸ਼ ਸਿੰਘ ਸੀਸਾ ਪਟੜੀ ਤੇ ਚੜ ਕੇ ਇੱਕ ਹੱਥ  ਨਾਲ਼ ਭਾਰ ਦਾ ਬਾਲਾ ਕੱਢਣ ਦਾ ਕ੍ਰਿਸ਼ਮਾ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਸਮੁੱਚੇ ਪੰਜਾਬ ਵਿੱਚ ਉਚਿਆਂ ਕਰਨ ਦਾ ਮਾਣ ਪ੍ਰਾਪਤ ਕੀਤਾ। ਓੇੇੁਹਨਾ ਪਿੰਡ ਜਗਤਪੁਰ-ਬਘੌਰਾ ਦਾ ਹੀ ਨਹੀਂ ਸਗੋਂ ਸਮੁੱਚੇ ਦੁਆਬੇ ਦਾ ਮਾਣ ਵਧਾਇਆ। ਇੱਕ ਹੱਥ ਨਾਲ ਬਾਲਾ ਕੱਢਣ ਦਾ ਓੇੇੁਹਨਾ ਦਾ ਕੋਈ ਵੀ ਸਾਨੀ ਨਹੀਂ ਸੀ। ਓੇੇੁਹਨਾ ਨੂੰ ਇਲਾਕੇ ਵਿੱਚ ਅੱਜ ਵੀ ਸ਼ਿੱਦਤ ਨਾਲ ਯਾਦ ਕਰਦੇ ਹਨ। ਆਪ ਜੀ ਦੇ ਸਪੁੱਤਰ ਗੁਰਨਾਮ ਸਿੰਘ ਵੀ ਤਕੜੇ ਜੁੱਸੇ ਦੇ ਮਾਲਕ ਸਨ। ਗੱਭਰੂਆਂ ਦੇ ਮੋਹਰੀ ਸ. ਮੁਖਤਾਰ ਸਿੰਘ ਦੇ ਨੇੜਲੇ ਸਾਥੀ ਗੁਰਨਾਮ ਸਿੰਘ ਹੋਰਾਂ ਗ੍ਰਾਮ ਸੇਵਕ ਦੀ ਨੌਕਰੀ ਕੀਤੀ। ਪਰ ਕੁਦਰਤ ਨੇ ਓੇੇੁਹਨਾ ਨੂੰ ਲੰਬੀ ਉਮਰ ਭੋਗਣ ਦਾ ਅਵਸਰ ਨਹੀਂ ਦਿੱਤਾ ਉਹ ਜਵਾਨ ਉਮਰ ਵਿੱਚ ਹੀ ਚਲਾਣਾ ਕਰ ਗਏ ਸਨ।
-ਮਾਸਟਰ ਬਖ਼ਤਾਵਰ ਸਿੰਘ