ਗੱਡੀਆਂ ਦੀਆਂ ਦੌੜਾਂ ‘ਚ ਮਸ਼ਹੂਰ ਨਾਮ ਸੁਰਜੀਤ ਸਿੰਘ ਸਾਬਕਾ ਸਰਪੰਚ
ਖੇਤੀਬਾੜੀ ਕਰਦਿਆਂ ਖੇਡਾਂ ਦਾ ਸ਼ੌਕ ਪਾਲਣਾ ਅਤੇ ਗੱਡੀਆਂ ਦੀਆਂ ਦੌੜਾਂ ਵਿੱਚ ਰੁਚੀ ਹੋਣਾ ਸੁਭਾਵਕ ਹੈ ਕਿਉਂਕਿ ਇਹ ਸ਼ੌਕ ਇੱਕ ਹੀ ਖੇਤਰ ਨਾਲ ਸਬੰਧਤ ਹਨ। ਇਹ ਸ਼ੌਕ  ਚੈਂਚਲ ਸਿੰਘ ਦੇ ਘਰ ਜਨਮੇ ਸੁਰਜੀਤ ਸਿੰਘ ਦਾ ਵੀ ਖਾਸ ਤੌਰ ਤੇ ਰਿਹਾ। ਪੜਆਈ ਦੌਰਾਨ ਕਬੱਡੀ ਦਾ ਸ਼ੌਕ ਵੀ ਪਾਲ਼ਿਆ 1979 ਦੇ ਕਰੀਬ ਜਿਲ੍ਹਾ ਪੱਧਰ ਤੱਕ ਖੇਡੇ। ਪਰ ਬਲਦਾਂ ਦੀਆਂ ਦੌੜਾਂ ਵਿੱਚ ਵੀ ਚੰਗਾ ਨਾਮਣਾ ਖੱਟਿਆ। ਉਹਨਾ ਦਾ 1982-83 ਵਿੱਚ ਹਲਟਾਂ ਦੀ ਦੌੜ ਦਾ ਰਿਕਾਰਡ 10 ਮਿੰਟ ਵਿੱਚ 104 ਗੇੜੇ ਕੱਢਣ ਦਾ ਰਿਹਾ, ਜੋ ਅੱਜ ਤੱਕ ਕਾਇਮ ਹੈ। ਰਾਜਵਿੰਦਰ ਕੌਰ ਦੇ ਪਤੀ ਬੇਟੇ ਚਮਕੌਰ ਸਿੰਘ ਅਤੇ ਬੇਟੀਆਂ ਗੁਰਪ੍ਰੀਤ ਕੌਰ, ਅਮਨਦੀਪ ਕੌਰ, ਇਕਵੀਰ ਕੌਰ ਅਤੇ ਰਮਨਦੀਪ ਕੌਰ ਦਾ ਪਿਤਾ ਸੁਰਜੀਤ ਸਿੰਘ ਹੁਣ ਵੀ ਇਸ ਸ਼ੌਕ ਨੂੰ ਪੂਰਾ ਕਰਨ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ।
-ਮਾਸਟਰ ਬਖ਼ਤਾਵਰ ਸਿੰਘ