ਰਵਿੰਦਰ ਰਵੀ: ਜਗਤ ਪੁਰ ਦੀਆ ਸਰਗਰਮੀਆਂ
ਇਸ ਕਾਲਮ ਹੇਠ ਛਪ ਰਹੇ ਲੇਖ ਦੇ ਨਾਲ ਹੇਠ ਦਿਤੀਆ 3 ਤਸਵੀਰ ਪੰਜਾਬੀ ਵਿਚ ਲਿਖੇ
ਹੋਏ ਵੇਰਵੇ ਦੇ ਨਾਲ ਛਾਪਣੀਆ ਹਨ
[ ਤਸਵੀਰ੍ਵ ਦੀ ਤਰਤੀਬ ਵੀ ਹੇਠ ਦਿਤੇ ਓਨੁਸਾਰ ਰ~ਖਣੀ ਹੈ]
ਰਵਿੰਦਰ ਰਵੀ – ਸਰੀ, ਬੀ।ਸੀ।, ਕੈਨੇਡਾ – ਮਈ 2, 2015 – ਫੋਟੋਗਰਾਫਰ: ਕੁਰਬਾਨ |
ਜਗਤ ਪੁਰ ਸਕੂਲ ਦੀ ਭੰਗੜਾ ਕਲਬ: 1956-57
ਕੁਰਸੀਆ ਉਤੇ ਬੈਠੇ : ਆਧਿਆਪਕ ਤੇ ਭੰਗੜਾ ਕੋਚ ਰਵਿੰਦਰ ਰਵੀ, ਗਰਾਮ ਸੇਵਕ ਓਵਤਾਰ ਸਿੰਘ, ਗਿਆਨੀ ਚੈਨ ਸਿੰਘ ਸਰਪੰਚ, ਹੈਡਮਾਸਟਰ ਬਦਰੀਨਾਥ ਓਤੇ ਆਧਿਆਪਕ ਜਰਨੈਲ ਸਿੰਘ ਦੌਸਾਂਝ ਜਗਤ ਪੁਰ ਸਕੂਲ ਦੀ ਭੰਗੜਾ ਕਲਬ ਦੇ ਨਾਲ – 1956 – 57
|
ਜਗਤ ਪੁਰ ਦੀ ਕਬਡੀ ਟੀਮ : ਦੁਸਹਿਰਾ ਟੂਰਨਾਮੈਂਟ(ਮੁਕੰਦ ਪੁਰ) ਵਿਜੈਤਾ – 1955 ਕੁਰਸੀਆ ਉਤੇ ਬੈਠੇ: ਅਵਤਾਰ ਸਿੰਘ ਗਰਾਮ ਸੇਵਕ, ਰਵਿੰਦਰ ਸਿੰਘ(ਰਵੀ), ਦਰੱਸਨ ਸਿੰਘ(ਮੁਕੰਦ ਪੁਰੀਆ), ਗੁਰਦਿਆਲ ਸਿੰਘ ਤੇ ਸੁਚਾ ਸਿੰਘ ਖੜ੍: ਜੀਤ ਸਿੰਘ(ਮਾਸਟਰ), ਜੀਤ ਸਿੰਘ(ਜਗਜੀਤ), ਤਰਸੇਮ ਸਿੰਘ, ਸੋਹਣ ਸਿੰਘ, ਗੁਰਨਾਮ ਸਿੰਘ ਤੇ ਭਜਨ ਸਿੰਘ |
ਜਗਤ ਪੁਰ ਵਿਚ ਮੈਂਰੀਆ ਸਰਗਰਮੀਆਂ: ਰਵਿੰਦਰ ਰਵੀ
ਜਗਤ ਪੁਰ ਸਕੂਲ ਦੀ ਭੰਗੜਾ ਕਲਬ,ਪਿੰਡ ਦੀ ਕਬਡੀ ਟੀਮ,ਲਿਖਾਰੀ ਸਭਾ
ਓਤੇ ਮੇਰਾ ਅਧਿਅਨ/ਅਧਿਆਪਨ ਦਾ ਕੰਮ
1.1947 ਦੀ ਵੰਡ ਤੋਂ ਬਾਅਦ,ਜਗਤ ਪੁਰ ਵਿਚ ਮੇਰੇ ਮੁਢਲੇ ਦਿਨ
1947 ਦੀ ਵੰਡ ਤੋਂ ਬਾਅਦ ਅਸੀਂ ਸਿਅਲਕੋਟ ਤੋਂ ਉਜੜਕੇ, ਓਾਪਣੇ ਜਦੀ ਪਿੰਡ ਜਗਤ ਪੁਰ,ਨੇੜੇ ਮੁਕੰਦ ਪੁਰ, ਵਿਚ ਆ ਵਸੇ. ਮੈਂ ਉਦੋਂ ਛੇਵੀਂ ਸ਼ੈ੍ਣੀ ਵਿਚ ਪੜ੍ਦਾ ਸੀ ਅਤੇ ਵਿਦਿਆ ਜਾਰੀ ਰਖਣ ਲਈ,ਮੈਂ ਖਾਲਸਾ ਹਾਈ ਸਕੂਲ,ਸਰਹਾਲ ਕਾਜੀਆ, ਵਿਚ ਦਾਖਲ ਹੋ ਗਿਆ. ਇਥੋਂ ਹੀ ਮੈਂ 1952 ਵਿਚ ਮੈਟ੍ਰਿਕੁਲੇਸ਼ਨ ਸ਼ੈ੍ਣੀ ਦਾ ਇਮਤਿਹਾਨ ਪਾਸ ਕੀਤਾ ਅਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ, ਵਿਖੇ,ਐਫ.ਐਸੀ(f.sc।ਮੈਡੀਕਲ)ਵਿਚ ਦਾਖਲਾ ਲੈ ਲਿਆ.
ਇਸੇ ਕਾਲਜ ਵਿਚ,ਮੇਰੇ ਪਿਤਾ ਪ੍ਰੋਫੈਸਰ ਪਿਆਰਾ ਸਿੰਘ ਗਿਲ ਪੰਜਾਬੀ ਅਤੇ ਧਾਰਮਕ ਦੇ ਵਿਸ਼ੈ ਪੜਾੳਂਦੇ ਸਨ.ਉਹ ਚਾਹੁੰਦੇ ਸਨ ਕਿ ਮੈਂ ਪੜ੍ ਲਿਖ ਕੇ ਡਾਕਟਰ ਬਣਾ ਪਰ ਸਾਇੰਸ ਦੇ ਵਿਸ਼ਿਆ ਵਿਚ ਮੇਰੀ ਕੋਈ ਦਿਲਚਸਪੀ ਨਹੀਂ ਸੀ ਇਸ ਲਈ ਦੋ ਤਿੰਨ ਵਾਰ ਫੇਲ੍ ਹੋ ਕੇ ,1955 ਵਿਚ, ਮੈਂ ਦੋਆਬਾ ਖਾਲਸਾ ਹਾਈ ਸਕੂਲ,ਜਲੰਧਰ ਵਿਚ,ਜੇ ਬੀ.ਟੀ ਵਿਚ ਦਾਖਲ ਹੋ ਗਿਆ ਅਪੈ੍ਲ 1956 ਵਿਚ,ਮੈਂ ਇਸੇ ਸਕੂਲ ਵਲੋਂ,ਪੰਜਾਬ ਸਰਕਾਰ ਦੇ ਵਿਦਿਆ ਮੰਤਰਾਲੇ ਦਾ ਜੂਨੀਅਰ ਬੇਸਿਕ ਟੀਚਰ’ਟ੍ਰੇਨਿਂਗ ਦਾ ਇਮਤਿਹਾਨ ਪਾਸ ਕੀਤਾ.ਅਤੇ 14 ਮਈ, 1956 ਨੂੰ ਅਪਣੇ ਜਦੀ ਪਿੰਡ ਜਗਤ ਪੁਰ ਦੇ ਡਿਸਟ੍ਰਿਕਟ ਬੋਰਡ ਪ੍ਰਾਇਮਰੀ ਸਕੂਲ ਵਿਚ,ਬੇਸਿਕ ਪਾਸ ਅਧਿਅਪਕ ਲਗ ਗਿਆ.ਮੇਰੇ ਅਧਿਅਪਕ ਕਾਲ ਦੌਰਾਨ ਹੀ, ਇਹ ਸਕੂਲ ਸਰਕਾਰੀ ਮਿਡਲ ਸਕੂਲ ਬਣ ਗਿਆ.
ਅਗਸਤ,1947 ਤੋਂ ਲੈ ਕੇ 1964 ਤਕ ਮੈਂ ਜਗਤ ਪੁਰ ਵਿਚ, ਕਾਫੀ ਸਰਗਰਮੀਆਂ ਅਤੇ ਰੁਝੇਵਿਆ ਵਾਲਾ ਜੀਵਨ ਬਿਤਾਇਆ ਸੀ. ਸਾਡੇ ਪਿੰਡ ਦੇ ਮੁੰਡੇ, ਊਨਾ ਦਿਨਾ ਵਿਚ ਖੇਡ੍ਵ ਵਿਚ ਕਾਫੀ ਦਿਲਚਸਪੀ ਰਖਦੇ ਸਨ.ਹਰ ਪਤੀ ਦੀ ਆਂਪੋ ਆਂਪਣੀ ਕਬਡੀ ਅਤੇ ਵਾਲੀਬਾਲ ਦੀ ਟੀਮ ਸੀ.ਗਰਮੀਆ ਵਿਚ ਇਨਾ ਦੌਹਾ ਟੀਮ੍ ਦੇ ਅੰਤਰ-ਪਤੀ ਮੁਕਾਬਲੇ ਕਰਵਾਏ ਜਾਂਦੇ ਸਨ ਮੈਂ ਧੂਮੇਂ ਦੀ ਪਤੀ ਲਈ, ਇਨਾ ਦੌਹਾ ਟੀਮ੍ ਦਾ ਅਹਿਮ ਤੇ ਸਰਗਰਮ ਮੈਂਬਰ ਸਾਂ.ਪਿੰਡ ਦੀ ਕਬਡੀ ਦੀ ਸਾਂਝੀ ਟੀਮ ਲਈ,ਅਸੀਂ ਪਤੀਆ ਦੀਆ ਟੀਮ੍ ਵਿਚੋਂ ਚੰਗੇ ਖਿਡਾਰੀਆ ਦੀ ਚੋਣ ਕਰ ਲੈਂਦੇ ਸਾਂ,ਜਗਤਪੁਰ ਦੀ ਇਹ ਟੀਮ ਹੀ, ਅਕਸਰ, ਮੁਕੰਦ ਪੁਰ, ਸ਼ਾਧ ਪੁਰ, ਨੂਰ ਪੁਰ, ਖਾਨ ਪੁਰ, ਤਲਵੰਡੀ,ਹਕੀਮ ਪੁਰ ਅਤੇ ਰਹਿਪਾ ਅਦਿ ਪਿੰਡ੍ ਦੀਆਂ ਟੀਮ੍ ਨਾਲ ਮੈਚ ਖੇਡਦੀ ਸੀ
ਸਾਡੀ ਫੁਟਬਾਲ ਦੀ ਟੀਮ ਸਾਰੇ ਪਿੰਡ ਦੀ ਸਾਂਝੀ ਟੀਮ ਸੀ ਫੁਟਬਾਲ ਖੇਡਣ ਵਾਸਤੇ,ਗਰਾਊਂਡ ਅਸੀਂ ਬਘੌਰੇ ਤੋਂ, ਪੁਰਾਣੇ ਰਾਹ ਰਾਹੀਂ, ਸਰਹਾਲ ਕਾਜ਼ੀਆ ਨੂੰ ਜਾਂਦੀ ਕਚੀ ਸੜਕ ਦੇ ਕੰਢੇ ਸਥਿਤ ਕਬਰਸਤਾਨ ਨੂੰ ਪਧਰਾ ਕਰਕੇ ਬਣਾਈ ਹੋਈ ਸੀ ਏਥੇ ਅਸੀਂ ਸਭ ਦੇਰ ਸ਼ਾਮ ਤਕ ਖੇਡਦੇ ਰਹਿੰਦੇ, ਮੁਕੰਦ ਪੁਰ ਅਤੇ ਸਾਧ ਪੁਰ ਦੀਆ ਟੀਮ੍ ਨਾਲ ਅਕਸਰ ਸਾਡੇ ਵਾਲੀਬਾਲ ਤੇ ਫੁਟਬਾਲ ਦੇ ਮੁਕਾਬਲੇ ਹੁੰਦੇ ਰਹਿੰਦੇ ਸਨ
ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆ ਦੀ ਹਾਕੀ ਦੀ ਟੀਮ ਦਾ ਵੀ ਮੈਂ ਸਰਗਰਮ ਮੈਂਬਰ ਸੀ.ਪੀ ਟੀ ਗੁਰਦੀਪ ਸਿੰਘ ਬੜੀ ਮਿਹਨਤ ਨਾਲ ਪ੍ਰੈਕਟਿਸ ਕਰਵਾਉਂਦੇ ਅਤੇ ਗਰਊਂਡ ਦੇ ਕਈ ਕਈ ਗੇੜੇ ਦੌੜਾ ਕੇ ਕਢਵਾਉਂਦੇ ਹੁੰਦੇ ਸਨ
[2। ਜਗਤ ਪੁਰ ਵਿਚ ਐਮ.ਏ ਅਤੇ ਬੀ.ਟੀ ਤਕ ਦੀ ਪੜੁਾਈ ਤੇ ਸਾਹਿਤ ਰਚਨਾ
ਜਗਤ ਪੁਰ ਰਹਿੰਦਿਆ ਹੀ ਮੈਂ,ਇਕ ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ, ਪੰਜਾਬ ਯੂਨੀਵਰਸਿਟੀ ,ਚੰਡੀਗੜ੍ ਤੋਂ,ਹੇਠ ਲਿਖੀਆ ਪ੍ਰੀਖਿਆ ਪਾਸ ਕੀਤੀਆ:
a। ਗਿਆਨੀ (ਆਨਰਜ ਇਨ ਪੰਜਾਬੀ) ਨਵੰਬਰ, 1956
ਬ। ਬੀ ਏ। (ਅੰਗੇ੍ਜੀ, ਰਾਜਨੀਤੀ ਵਿਗਿਆਨ, ਇਤਿਹਾਸ ਅਤੇ ਉਰਦੂ) 1959
ਚ। ਅਮ ਏ (ਪੰਜਾਬੀ)–1962
ਦ। ਬੀ।ਟੀ। (ਬੈਚਲਰ ਆਫ ਟੀਚਿੰਗ) 1964
ਜਗਤ ਪੁਰ ਰਹਿੰਦਿਆ, ਅਧਿਆਪਨ, ਆਪਣੀ ਪੜੁਾਈ, ਖੇਡ੍ ਅਤੇ ਘਰ ਦੇ ਕੰਮ ਕਾਰ ਵਿਚ, ਮੈਂ ਕਾਫੀ ਰੁਝੇਵਿਆ ਭਰਪੂਰ ਜੀਵਨ ਗੁਞਾਰਿਆ ਸੀ,ੳਂਜ ਜਦੋਂ ਕੈਨੇਡਾ ਬੈਠਿਆ,ਪੰਜਾਬ ਦੀ ਜਵਾਨੀ ਦੇ ਨਸ਼ਿਆ ਵਿਚ ਗਰਕ ਹੋ ਜਾਣ ਦੀਆ ਖਬਰ ਸੁਣਦਾ ਹਾਂ ਤਾ ਹੈਰਾਨੀ ਵੀ ਹੁੰਦੀ ਹੈ ਅਤੇ ਅਫਸੋਸ ਵੀ, ਮੇਰੇ ਕੋਲ ਤਾ ਏਨੀ ਵਿਹਲ ਹੀ ਨਹੀਂ ਸੀ ਕਿ ਮੈਂ ਅਜਿਹਾ ਕਰ ਸਕਦਾ ਵਰ੍ਹੇ ਛਿਮਾਹੀਂ ਜਾ ਕਿਸੇ ਆਏ ਗਏ ਤੇ ਥਿਤ ਤਿਉਹਾਰ ਜਾ ਵਿਓਾਹ ਆਦੀ ਦੇ ਮੌਕੇ ਉਤੇ ਜਰੂਰ ਸ਼ੋਕੀਨ,ਪਿਆਕਾ ਵਾਂਗ ਮੈਂ ਵੀ ਕਦੇ ਕਦੇ ਸ਼ਰਾਬ ਦਾ ਸੇਵਨ ਕਰ ਲੈਂਦਾ ਸੀ, ਪਰ ਇਸ ਦੀ ਆਦਤ ਨਹੀਂ ਸੀ
ਸਾਹਿਤ ਰਚਨਾ:1964 ਤਕ,ਜਗਤ ਪੁਰ ਵਿਚ ਰਹਿੰਦਿਆ ਹੀ ਮੈਂ ਹੇਠ ਲਿਖੀਆ ਪੁਸਤਕਾ ਦੀ ਰਚਨਾ ਵੀ ਕੀਤੀਆ ਅਤੇ ਉਨਾ ਨੂੰ ਪ੍ਰਕਾੱਸ਼ਤ ਕਰਵਾਇਆ
ੳ ਦਿਲ ਦਰਿਆ ਸਮੂੰਦਰੋਂ ਡੂੰਘੇ (ਕਵਿਤਾ)-1961
ਬ। ਬੁਕਲ ਦੇ ਵਿਚ ਚੋਰ(ਕਵਿਤਾ)–1963 ਚ।
ਚ ਬਿੰਦੂ(ਕਵਿਤਾ)-1963-64 ਵਿਚ ਲਿਖੀ ਓਤੇ 1965 ਵਿਚ ਛਪੀ
ਦ। ਚਰਾਵੀ(ਕਹਾਣੀਆ)–1963
e। ਪ੍ਰਯੋਗਸ਼ੀਲ ਕਾਵਿ-ਦਰਪਨ(ਸੰਪਾਦਨ– ਅਲੋਚਨਾ ਤੇ ਕਵਿਤਾ)–1964
ਮੈਂ ਇਕ ਸਰਗਰਮ ਤੇ ਪ੍ਰਯੋਗਸ਼ੀਲ ਲੇਖਕ ਅਤੇ ਮੇਰਾ ਸ਼ੂਮਾਰ ਪ੍ਰਯੋਗਸ਼ੀਲ ਲਹਿਰ ਦੇ ਮੋਢੀਆ ਵਿਚ ਹੁੰਦਾ ਸੀ
[3। ਜਗਤ ਪੁਰ ਸਕੂਲ ਦੀ ਭੰਗੜਾ ਕਲਬ ਅਤੇ ਸਕੂਲ ਦਾ ਸ਼ਿਂਗਾਰ
ਇਸ ਸਕੂਲ ਵਿਚ ਪੜਾੳਂਦਿਆ, ਮੈਂ ਇਸ ਪਿੰਡ ਦੀ ਪਹਿਲੀ ‘ਸਕੂਲ ਭੰਗੜਾ ਕਲਬ’ ਤਿਆਰ ਕੀਤੀ,ਜਿਸ ਵਿਚ ਕਚੀ ਤੇ ਪਕੀ ਰੇਣੀ ਤੋਂ ਲੈ ਕੇ ਪੰਜਵੀਂ ਸ਼ੈ੍ਣੀ ਤਕ ਦੇ ਵਿਦਿਆਰਥੀ ਸ਼ਾਮਿਲ ਸਨ ਅਸੀ ਮੁਕੰਦ ਪੁਰ ਦੇ ਦੁਸਹਿਰਾ ਮੇਲੇ ਵਿਚ, ਭੰਗੜੇ ਦੀ ਪੇਸ਼ਕਾਰੀ ਲਈ ਇਨਾਮ ਵੀ ਜਿਤੇ ਬਿੰਝੋਂ ਦੇ ਬੇਸਿਕ ਟ੍ਰੇਨਿੰਗ ਸਕੂਲ ਅਤੇ ਫਿਲੌਰ ਵਿਖੇ ਵੀ ਮੇਰੀ ਇਸ ਭੰਗੜਾ ਕਲਬ ਨੇ ਆਪਣੀਆ ਪੇਸ਼ਕਾਰੀਆ ਪ੍ਰਸਤੁਤ ਕਰ ਕੇ, ਇਲਾਕੇ ਵਿਚ ਚੋਖਾ ਨਾਮਣਾ ਖਟਿਆ,1964 ਵਿਚ ਮੇਰੀ ਬਦਲੀ ਜਲੰਧਰ ਦੇ ਮਾਡਲ ਹਾਇਰ ਸੈਕੰਡਰੀ ਸਕੂਲ ਵਿਚ ਹੋ ਗਈ,ਉਦੋਂ ਤਕ ਇਹ ਭੰਗੜਾ ਕਲਬ ਬੜੀ ਸਫਲਤਾ ਸਹਿਤ ਚਲਦੀ ਰਹੀ
ਸਕੂਲ ਵਿਚ ਸ਼ਹਿਤੂਤ ਦੇ ਰੁਖ ਅਤੇ ਹੋਰ ਫੁਲ,ਬੂਟੇ ਵੀ ਪਹਿਲੀ ਵਾਰ,ਯੋਜਨਾ-ਬਧ ਢੰਗ ਨਾਲ ਮੈਂ ਹੀ ਅਪਣੇ ਵਿਦਿਓਾਰਥੀਆ ਦੇ ਸਹਿਯੌਗ ਨਾਲ ਲਗਵਾਏ ਸਨ,ਸਕੂਲ ਦੀਆ ਮੁਹਰਲੀਆ ਕੰਧ ਉਤੇ, ਵਿਦਿਅਕ ਵਿਗਿਆਪਨ ਓਤੇ ਸਿਖਿਆਵਾ /ਕਹਾਵਤ ਦੀ,ਮੋਟੇ ਅਖਰਾ ਵਿਚ,ਲਿਖਾਈ ਵੀ ਮੈਂ ਹੀ ਕਰਵਾਈ ਸੀ.
4। ਜਗਤ ਪੁਰ ਦੀ ਕਬਡੀ ਟੀਮ
1954-55 ਵਿਚ ਹੀ,ਅਪਣੇ ਪਿੰਡ ਜਗਤ ਪੁਰ ਦੀ ਕਬਡੀ ਦੀ ਟੀਮ ਦਾ ਗਠਨ ਕਰਨ ਵਿਚ ਵੀ,ਮੈਂ ਮੁਖ ਭੂਮਿਕਾ ਨਿਭਾਈ ਸੀ ਅਸੀਂ 1955 ਵਿਚ, ਮੁਕੰਦ ਪੁਰ ਦਾ ਦੁਸਹਿਰਾ ਟੂਰਨਾਮੈਂਟ ਜਿਤਿਆ, ਜਿਸ ਵਿਚ ਜਗਤ ਪੁਰ, ਮੁਕੰਦਪੁਰ, ਰਟੈਂਡਾ,ਸਾਧ ਪੁਰ, ਹਕੀਮ ਪੁਰ, ਰਹਿਪਾ, ਤਲਵੰਡੀ, ਨੂਰ ਪੁਰ, ਖਾਨ ਪੁਰ, ਫਰਾਲਾ ਅਦਿ ਪਿੰਡ ਦੀ 11 ਕੁ ਟੀਮ ਨੇ ਭਾਗ ਲਿਆ ਸੀ,ਸਾਡੇ ਪਿੰਡ ਦੀ ਇਹ ਸਭ ਤੋਂ ਵਡੀ ਜਿਤ ਸੀ.ਸਾਡੀ ਕਬਡੀ ਦੀ ਟੀਮ ਵਿਚ,ਮੈਥੋਂ ਤੋਂ ਬਿਨਾ, ਸੀਸੇ ਕਾ ਤਰਸੇਮ ਸਿੰਘ ਤੇ ਜੀਤ ਸਿੰਘ (ਮਾਸਟਰ), ਮੀਆ ਦਾ ਸੁਚਾ ਸਿੰਘ, ਮੇਰੇ ਚਾਚੇ ਕਰਮ ਸਿੰਘ ਦਾ ਪੁਤਰ ਜੀਤ(ਜਗਜੀਤ ਸਿੰਘ),ਧੂਮੇਂ ਦੀ ਪਤੀ ਦੇ ਹਰਜੀਤ ਸਿੰਘ ਦਾ ਪੁਤਰ ਭਜਨ ਸਿੰਘ,ਕੈਲਿਆ ਦਾ ਜੀਤ ਸਿੰਘ(ਮਾਸਟਰ),ਸਿਖਾਂ ਦੀ ਪਤੀ ਦਾ ਗੁਰਦਿਆਲ ਸਿੰਘ, ਮਸੰਦ ਦੀ ਪਤੀ ਤੌ ਲੰਬੜਾ ਦਾ ਗੁਰਦੀਪ ਸਿੰਘ ਸੋਹਣ ਸਿੰਘ,ਗਰਾਮ ਸੇਵਕ ਅਵਤਾਰ ਸਿੰਘ.ਸਿਖਾਂ ਦੀ ਪਤੀ ਤੋਂ ਕੈਲਿਆ ਦਾ ਸੋਹਣ ਸਿੰਘ,ਗੁਰਨਾਮ ਸਿੰਘ,ਅਤੇ ਮੁਕੰਦ ਪੁਰ ਦਾ ਦਰੱਨ ਸਿੰਘ ਗਿਲ ਅਦਿ ਸ਼ਮਿਲ ਸਨ ਸਮੇਂ ਸਮੇਂ ਸਾਡੀ ਟੀਮ ਵਿਚ ਭਗਤ ਦੇ ਪਾਲ ਸਿੰਘ ਦਾ ਪੁਤਰ ਡੋਗਰ ਸਿੰਘ(ਭਾਰ ਵੀ ਚੁਕਦਾ ਸੀ), ਧੂਮੇਂ ਦੀ ਪਤੀ ਦਾ ਤਾਰ(ਅਵਤਾਰ ਸਿੰਘ), ਮਸੰਦ ਦੀ ਪਤੀ ਤੋਂ ਲੰਬੜ ਦਾ ਗੁਰਦੀਪ ਸਿੰਘ ਤੇ ਜੀਣੇ ਦਾ ਸੋਹਣ ਸਿੰਘ
ਸਿਖਾਂ ਦੀ ਪਤੀ ਤੋਂ ਮੀਆ ਦਾ ਸੀਸ(ਬਖਸ਼ੀਸ਼ ਸਿੰਘ)ਵੀ ਖੇਡਦੇ ਰਹੇ ਸਨ ਏਸ ਟੀਮ ਨੇ ਆਲੇ ਦੁਓਾਲੇ ਦੇ ਪਿੰਡ ਵਿਚ ਚੋਖੀ ਪ੍ਰਸਿਧੀ ਖਟੀ ਤੇ ਮੁਕੰਦ ਪੁਰ ਦੇ ਦੁਸਹਿਰਾ ਓਤੇ ਚੌਂਕੀਆ ਦੇ ਕਬਡੀ ਟੂਰਨਾਮੈਂਟ ਵਿਚ ਕਈ ਸਾਲ ਲਗਾਤਾਰ ਭਾਗ ਲਿਆ.
5। ਪੰਜਾਬੀ ਲਿਖਾਰੀ ਸਭਾ ਜਗਤ ਪੁਰ ਦੀ ਸਥਾਪਨਾ
ਜਗਤ ਪੁਰ ਦੇ, ਪਹਿਲਾ ਪ੍ਰਾਇਮਰੀ ਓਤੇ ਬਾਅਦ ਵਿਚ ਮਿਡਲ ਸਕੂਲ ਵਿਚ, ਪੜ੍ਹਾਉਂਦੇ ਹੋਇਆ ਹੀ, ਜਗਤ ਪੁਰ ਦੀ ਪਹਿਲੀ ਲਿਖਾਰੀ ਸਭਾ ਦੀ ਸਥਾਪਨਾ ਵੀ, ਮੈਂ ਹੀ, ਮੋਹਿੰਦਰ ਦੁਸਾਂਝ ਨੂੰ ਨਾਲ ਲੈ ਕੇ ਕੀਤੀ ਸੀ,ਮੈਂ ਇਸ ਦਾ ਮੋਢੀ ਪ੍ਰਧਾਨ ਸਾਂ ਅਤੇ ਮੋਹਿੰਦਰ ਦੁਸਾਂਝ ਜਨਰਲ ਸਕਤਰ.ਇਸ ਬਾਰੇ, ਵਿਸਥਾਰ ਨਾਲ, ਇਸੇ ਬਲਾਗ ਦੇ, ਇਕ ਵਖਰੇ ਕਾਲਮ/ ਸ਼ੀਰਸ਼ਕ ਹੇਠ ਲਿਖਿਆ ਗਿਆ ਹੈ
ਜਰੂਰੀ ਨੋਟ
ਮੇਰੇ ਜੀਵਨ-ਸਫਰ, ਸਾਹਿਤ-ਰਚਨਾ, ਸੈਰ ਸਪਾਟਾ, ਸਾਹਿਤਕ ਸਵੈ-ਜੀਵਨੀ, ਸਫਰ, ਮੇਰੇ ਕਾਵਿ-ਨਾਟਕ ਓਤੇ ਉਨ੍ਹ੍ਵ ਦੇ ਮੰਚਨ, ਇਨਾਮ, ਸਨਮਾਨ ਆਦਿ ਬਾਰੇ ਵਿਸਥਾਰ ਵਿਚ ਜਾਨਣ ਲਈ,ਮੇਰੇ ਹੇਠ ਲਿਖੇ ਪਰਸਨਲ ਬਲਾਗ/ਵੈਬਸਾਈਟ ਉਤੇ ਜਾ ਏਸੇ ਵੈਬਸਾਈਟ ਤੋਂ ਹੀ ਤੁਹਾਨੂੰ ਮੇਰੇ ਸਾਹਿਤ ਉਤੇ ਹੋਈ,ਪੀ।ਐਚ।ਡੀ। ਅਤੇ ਐਮ ਫਿਲ ਦੀ ਆ ਡਿਗਰੀਆ ਲਈ ਖੋਜ-ਵੇਰਵੇ ਦੇ ਨਾਲ, ਮੇਰੀ ਆ ਆਦਮਿਕ ਪ੍ਰਾਪਤੀਆ ਦੀ ਸੂਚਨਾ ਵੀ ਮਿਲੇਗੀ.
www.ravinder-ravi.com
ਮੈਂ ਹੁਣ ਤਕ 12 ਕਾਵਿ-ਨਾਟਕ ਲਿਖੇ ਹਨ, ਜਿਨਾ ਵਿਚੋਂ 11 ਕਾਵਿ-ਨਾਟਕ੍ਵਦਾ ਮੰਚਣ ਭਾਰਤ ਦੇ ਨਾਮਵਰ ਰੰਗਕਰਮੀਆ ਦੁਆਰਾ ਕੀਤਾ ਜਾ ਚੁਕਾ ਹੈ, ਜਿਨਾ ਵਿਚ ਡਾ ਸੁਰਜੀਤ ਸਿੰਘ ਸੇਠੀ, ਗੁਰੱਸ਼ਰਨ ਸਿੰਘ, ਅਜਮੇਰ ਸਿੰਘ ਓੌਲਖ, ਡਾ ਸਾਹਿਬ ਸਿੰਘ,ਕੇਵਲ ਧਾਲੀਵਾਲ,ਪ੍ਰੀਤਮ ਸਿੰਘ ਢੀਂਡਸਾ,ਸੁਭਾੱਸ਼ ਪੁਰੀ,ਰਤਨ ਸਿੰਘ ਢਿਲੋਂ,ਅਤੇ ਡਾ ਮਨਜੀਤ ਪਾਲ ਕੌਰ ਓਾਦਿਦੇ ਨਾਮ ਸ਼ਮਿਲ ਹਨ
[ਇਨਾ ਤੋਂ ਬਿਨਾ, ਮੈਂ ਹੁਣ ਤਕ 21 ਕਾਵਿ-ਸੰਗ੍ਰਹਿ, 9 ਕਹਾਣੀ-ਸੰਗ੍ਰਹਿ, 1 ਸਫਰਨਾਮਾ ਓਤੇ 2 ਸਾਹਿਤਿਕਿ ਸਵੈ-ਜੀਵਨੀਓ੍ਵ ਓਾਦਿ ਦੀ ਪ੍ਰਕਾੱਨ੍ਵ ਵੀ ਕਰਵਾਈ ਹੈ[ ਓੰਗਰੇਞੀ ਓਤੇ ਹਿੰਦੀ ਵਿਚ ਵੀ ਮੇਰੀਓ੍ਵ ਕੁਝ ਪੁਸਤਕ ਛਪੀਆ ਹਨ ਬਹੁਤ ਸਾਰੀਆ ਪੁਸਤਕ ਦਾ ਮੈਂ ਪੰਜਾਬੀ ਓਤੇ ਅੰਗੇ੍ਜੀ ਵਿਚ ਸੰਪਾਦਨ ਵੀ ਕੀਤਾ ਹੈ
ਪਾਕਿਸਤਾਨ ਵਿਚ,ਸ਼ਾਹ-ਮੁਖੀ ਲਿਪੀ ਵਿਚ ਵੀ ਮੇਰੀਆ ਹੇਠ ਲਿਖੀਆ ਪੁਸਤਕ ਛਪ ਚੁਕੀਆ ਹਨ:
ਕਵਿਤਾ:ਗੰਢ੍ਵ(1999), ਸ਼ਬਦੋਂ ਪਾਰ(1999), ਹਰਿਆ ਦਾ ਚੋਗ(2002–ਚੋਣਵੀਂ ਕਵਿਤਾ) ,ਪਤਰ ਤੇ ਦਰਿਆ(2005)
ਕਹਾਣੀ: ਖੰਬਾ ਵਾਲੇ ਪਿੰਜਰੇ(2002–50 ਚੋਣਵੀਆ ਕਹਾਣੀਆ)ਕਾਵਿ-ਨਾਟਕ:ਮੰਚ ਨਾਟਕ(2001-9)
ਕਾਵਿ- ਨਾਟਕ), ਮਨ ਦੇ ਹਾਣੀ(2005)ਮੇਰੀਆ ਪੁਸਤਕਾਂ, ਭਾਰਤ ਓਤੇ ਪਾਕਿਸਤਾਨ ਦੀਆ ਯੂਨੀਵਰਸਟੀਆ ਵਿਚ,ਐਮ।ਏ। ਦੇ ਵਿਦਿਆਰਥੀਆ ਨੂੰ, ਪਾਠ-ਪੁਸਤਕਾਂ ਵਜੋਂ ਵੀ ਪੜੁਾਈਆ ਜਾਂਦੀਆ ਹਨ
[ਸਾਡੇ ਪਿੰਡ ਦੇ ਏਸ ਬਲਾਗ ਵਿਚ ਵੀ,ਅੰਗੇ੍ਜੀ ਵਿਚ,ਮੇਰੇ ਬਾਰੇ ਕਾਫੀ ਸੂਚਨਾ ਦਿਤੀ ਗਈ ਹੈ ਕੂਝ ਤਸਵੀਰਾ ਵੀ ਛਾਪੀਆ ਗਈਆ ਹਨ,1964 ਵਿਚ ਕੁਝ ਮਹੀਨੇ ਜਲੰਧਰ ਓਤੇ 1965-66 ਵਿਚ ਤਲਵਣ ਵਿਖੇ ਪੜ੍ਆਉਣ ਉਪ੍ਰੰਤ, ਮੈਂ ਜਨਵਰੀ, 1967 ਵਿਚ ਪਹਿਲ ਕੀਨੀਆ ਅਤੇ ਫੇਰ,ਉਥੋਂ ਅਕਤੂਬਰ, 1974, ਵਿਚ ਕੈਨੇਡਾ ਜਾ ਵਸਿਆ..
[ ਰਵਿੰਦਰ ਰਵੀ(ਕੈਨੇਡਾ)