ਜਗਤਪੁਰ ਦੇ ਸਾਬਕਾ ਸਰਪੰਚ ਠੇਕੇਦਾਰ ਸੋਢੀ ਰਾਮ
ਸਮਾਜ ਸੇਵਾ ਲਈ ਰਾਜਨੀਤਕ ਪਹੁੰਚ ਬਣਾ ਕੇ ਪਿੰਡ ਦੀ ਮੁਖ਼ਤਿਆਰੀ ਕਰਦੇ ਹੋਏ ਮਾਨ ਸਨਮਾਨ ਹਾਸਲ ਕਰਨ ਵਾਲੇ ਪਿੰਡ ਜਗਤਪੁਰ ਦੇ ਸਾਬਕਾ ਸਰਪੰਚ ਸ਼੍ਰੀ ਸੋਢੀ ਰਾਮ ਪਿਤਾ ਸ਼੍ਰੀ ਸਵਰਨਾ ਰਾਮ ਅਤੇ ਮਾਤਾ ਸ਼੍ਰੀਮਤੀ ਰਤਨੀ ਦੇ ਸਪੁੱਤਰ ਸੋਢੀ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਅਤੇ ਕਿੱਤੇ ਵਜੋਂ ਓੇੇੁਹਨਾ ਨੇ ਰਾਜ ਮਿਸਤਰੀ ਦਾ ਕੰਮ ਬਹੁਤ ਹੀ ਨਾਮਵਰ ਅਤੇ ਨਿਪੁੰਨ ਮਿਸਤਰੀ ਸੁਰਿੰਦਰ ਸਿੰਘ ਦੀ ਸ਼ਾਗਿਰਦੀ ਕਰਕੇ ਸਿੱਖਿਆ। ਡੇਰਾ ਪ੍ਰੇਮਪੁਰਾ ਤੋਂ ਸਮੁੱਚੇ ਪਰਿਵਾਰ ਨੇ ਨਾਮ ਦਾਨ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ। ਪਿੰਡ ਜਗਤਪੁਰ ਦੀ ਰਾਜਨੀਤੀ ਵਿੱਚ ਭਾਗੀਦਾਰ ਬਣਦੇ ਹੋਏ ਸੋਢੀ ਰਾਮ ਸੰਨ 2003 ਤੋਂ 2008 ਤੱਕ ਗਾ੍ਰਮ ਪੰਚਾਇਤ ਦੇ ਮੁੱਖ ਸੇਵਾਦਾਰ (ਸਰਪੰਚ) ਦੇ ਤੌਰ ਤੇ ਨਗਰ ਦੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ਼ ਬੇਮਿਸਾਲ ਸੇਵਾ ਕੀਤੀ। ਆਪ ਦੇ ਕਾਰਜਕਾਲ ਦੌਰਾਨ ਸ਼ਮਸ਼ਾਨ ਘਾਟ ਵਿਖੇ ਬੇਹੱਦ ਵਿਕਾਸ ਕਾਰਜ ਹੋਇਆ, ਪਹਾੜੀਆਂ ਦੇ ਮੁਹੱਲੇ ਵਾਲੀ ਵੱਡੀ ਸੜਕ ਦਾ ਬੜਾ ਕਠਨ ਕੰਮ ਨੇਪਰੇ ਚਾੜਿਆ। ਸਿੱਖਾਂ ਪੱਟੀ ਤੋਂ ਧੂੰਮਾ ਪੱਟੀ ਦੇ ਫਰਸ਼ਾਂ ਦੀ ਪੁਨਰ ਉਸਾਰੀ ਕੀਤੀ ਗਈ। ਦਨਿਆਲੀਆਂ ਦੇ ਚੌਂਕ ਤੋਂ ਪੰਡਤਾਂ ਦੇ ਮੁਹੱਲੇ ਤੱਕ ਫਰਸ਼ਾਂ ਤੇ ਗਲੀਆਂ ਦੀ ਸੁਧਾਈ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਰਾਂਡੇ ਦੀ ਤੇ ਪਰਉਪਕਾਰੀ ਸੱਜਣਾਂ ਦੀ ਮੱਦਦ ਨਾਲ਼ ਸਰਕਾਰੀ ਹਾਈ ਸਕੂਲ ਵਿਚ ਸੰਤਮਾਨਪੁਰੀ ਹਾਲ ਤੇ ਦੋ ਕਮਰਿਆਂ ਦੀ ਉਸਾਰੀ ਦਾ ਬੜਾ ਵੱਡਾ ਕਾਰਜ ਸੰਪੂਰਨ ਕੀਤਾ ਗਿਆ। ਆਪ ਜੀ ਨੇ ਆਪਣੇ ਫਰਜ਼ ਬੇਦਾਗ਼ ਰਹਿ ਕੇ ਨਿਭਾਉਣ ਦਾ ਸੁਭਾਗ ਹਾਸਲ ਕੀਤਾ।
-ਮਾਸਟਰ ਬਖ਼ਤਾਵਰ ਸਿੰਘ