ਪਿੰਡ ਜਗਤਪੁਰ ਦੇ ਸੁਹਿਰਦ ਲੇਖਕ ਸੰਤੋਖ ਸਿੰਘ ਗਿੱਲ
ਸਾਹਿਤ ਖੇਤਰ ਵਿੱਚ ਵੀ ਪਿੰਡ ਜਗਤਪੁਰ ਦੀ ਧਰਤੀ ਬੜੀ ਜ਼ਰਖੇਜ਼ ਰਹੀ ਹੈ। ਸਾਹਿਤ ਨਾਲ਼ ਨੇੜਲਾ ਰਿਸ਼ਤਾ ਰੱਖਣ ਵਾਲੇ ਲੇਖਕ ਸੰਤੋਖ ਸਿੰਘ ਗਿੱਲ ਵੀ ਇਸ ਪਿੰਡ ਦਾ ਮਾਣ ਹਨ। ਪਿੰਡ ਜਗਤਪੁਰ ਵਿੱਚ ਸ: ਮਹਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ 1954 ਵਿਚ ਜਨਮੇ ਸੰਤੋਖ ਸਿੰਘ ਗਿੱਲ ਨੇ ਮੁੱਢਲੀ ਪੜਾਈਪਿੰਡ ਤੋਂ ਹੀ ਕਰ ਕੇ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ ਕਰਕੇ ਅਤੇ ਅਗਲੇਰੀ ਪੜਾਈ ਐਮ.ਏ. ਅਰਥ ਸ਼ਾਸ਼ਤਰ ਕੀ ਕਰਕੇ 15 ਸਾਲ ਤੱਕ ਪਿੰਡ ਦੇ ਸਕੂਲ ਵਿੱਚ 15 ਸਾਲ ਤੱਕ ਬਤੌਰ ਕਲਰਕ ਰਹੇ। ਸੰਤੋਖ ਸਿੰਘ ਗਿੱਲ ਨਾਟਕ ਲੇਖਕ ਤੇ ਰੰਗ ਕਰਮੀ ਦੇ ਤੌਰ ਤੇ ਸਰਗਰਮ ਭੁਮਿਕਾ ਨਿਭਾਈ । ਓੇੇੁਹਨਾ ਦੇ ਨਾਟਕ ‘ਭੂਆ ਦੀ ਮਕਾਣ’,’ਅੱਧ ਤੇ ਜ਼ਮੀਨ’,’ਛਿੱਤਰਾਂ ਦਾ ਦਾਜ’ ਮਸ਼ਹੂਰ ਰਹੇ। ਫਿਰ ਅਮਰੀਕਾ ਦੇ ਸ਼ਹਿਰ ਯੂਬਾ ਸਿਟੀ  ਜਾ ਵਸੇ ਗਿੱਲ ਪਰਿਵਾਰ ਸਮੇਤ  ਰਹਿ ਰਹੇ ਹਨ। ਓੇੇੁਹਨਾ ਦੇ ਲੜਕੇ ਅਮਰੀਕਾ ਵਿੱਚ ਵੱਡੀਆਂ ਪੋਸਟਾਂ ਤੇ ਸਥਾਪਤ ਹਨ।
-ਰੇਸ਼ਮ ਕਰਨਾਣਵੀ