ਇੰਗਲੈਂਡ ਵਿੱਚ ਪੰਜਾਬੀਆਂ ਦਾ ਮਾਣ ਬਣੇ ਮੇਅਰ ਸ. ਨਿਰਮਲ ਸਿੰਘ ਸ਼ੇਰਗਿੱਲ
ਸਭ ਤੋਂ ਅਲਿਹਦਾ ਦਿਸਣ ਲਈ ਵੱਖਰੀ ਸੋਚ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਇਹ ਅਹਿਦ ਪੂਰਾ ਕਰਨ ਲਈ ਨਿਰਮਲ ਸਿੰਘ ਸ਼ੇਰਗਿੱਲ ਨੇ ਬੜਾ ਸੰਘਰਸ਼ ਕਰ ਕੇ ਟੀਚਾ ਪ੍ਰਾਪਤ ਕੀਤਾ। ਵਿਦੇਸ਼ਾਂ ਵਿੱਚ ਆਪਣੀ ਮਿਸਾਲ ਦਾ ਝੰਡਾ ਬੁਲੰਦ ਕੀਤਾ। ਪਿੰਡ ਜਗਤਪੁਰ ਦੇ ਨਿਰਮਲ ਸਿੰਘ ਸ਼ੇਰਗਿੱਲ ਜੋ ਜਗਤਪੁਰ ਦੇ ਪ੍ਰਇਮਰੀ ਸਕੂਲ ਵਿੱਚ ਪੜਨ ਤੋਂ ਬਾਅਦ ਖਾਲਸਾ ਹਾਈ ਸਕੂਲ ਸਰਹਾਲ ਕਾਜ਼ੀਆਂ ਤੋਂ ਮੈਟ੍ਰਿਕ ਕਰਕੇ ਲਾਇਲਪੁਰ ਖਾਲਸਾ ਕਾਜਲ ਜਲੰਧਰ ਪੜੇ ਅਤੇ ਇਲੈਕਟਰੀਕਲ ਦਾ ਡਿਪਲੋਮਾ ਕਰਨ ਤੋਂ ਬਾਅਦ ਇੰਗਲੈਂਡ ਚਲੇ ਗਏ। ਇੱਥੇ ਇੱਕ ਜ਼ਿਕਰਯੋਗ ਗੱਲ ਹੈ ਕਿ ਓੇੇੁਹਨਾ ਨੇ ਵਿਆਹ ਸਿਰਫ਼ ਸਾਇਕਲ ਤੇ ਜਾ ਕੇ ਕਰਵਾਇਆ ਸੀ। ਸ਼ੁਰੂ ਵਿੱਚ ਫੈਕਟਰੀਆਂ ਵਿੱਚ ਕੰਮ ਕੀਤਾ, ਫਿਰ ਆਪਣਾ ਕਾਰੋਬਾਰ ਸਥਾਪਤ ਕੀਤਾ। ਇਸ ਦੌਰਾਨ ਲੇਬਰ ਪਾਰਟੀ ਵਿੱਚ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕਰ ਦਿੱਤਾ। ਇਸ ਪਾਰਟੀ ਵਲੋਂ 30 ਸਾਲ ਤੱਕ ਕਾਊਂਸਲਰ ਰਹੇ। 20-11-2012 ਵਿੱਚ 1 ਸਾਲ ਤੱਕ ਮੇਅਰ ਰਹੇ। ਸ: ਨਿਰਮਲ ਸਿੰਘ ਸ਼ੇਰਗਿੱਲ ਵਧੀਆ ਲਿਖਾਰੀ ਤੇ ਵਕਤਾ ਸਨ।  ਪਿੰਡ ਵਾਸੀਆਂ ਅਤੇ ਲਿਖਾਰੀ ਸਭਾ ਜਗਤਪੁਰ ਵਲੋਂ ਓੇੇੁਹਨਾ ਦੇ ਮੇਅਰ ਬਣ ਕੇ ਆਉਣ ਤੇ ਸਨਮਾਨ ਕੀਤਾ।  26 ਫਰਵਰੀ 2013 ਨੂੰ ਅਕਾਲ ਚਲਾਣਾ ਕਰ ਗਏ।
-ਰੇਸ਼ਮ ਕਰਨਾਣਵੀ