 ਇੱਕ ਪਰਿਵਾਰ ਦੀਆਂ ਸਖ਼ਸ਼ੀਅਤਾਂ :
o ਪਹਿਲੇ ਵਿਸ਼ਵ ਯੁੱਧ ਦਾ ਯੋਧਾ ਬਾਬਾ ਬਿਸ਼ਨ ਸਿੰਘ
o ਫੌਜ ਵਿੱਚ ਦਫ਼ਤਰੀ ਸੇਵਾਵਾਂ ਦੇਣ ਵਾਲੇ ਗੁਣਵਾਨ ਸਖ਼ਸ਼ ਸਾਧੂ ਸਿੰਘ ਸ਼ੇਰਗਿੱਲ
o ਯੂਥ ਫੁੱਟਬਾਲ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਸ਼ੇਰਗਿੱਲ
• ਪਿੰਡ ਜਗਤਪੁਰ ਦਾ ਇਤਿਹਾਸ ਬਹੁਤ ਮਾਣਮਈ ਰਿਹਾ ਹੈ। ਇਤਿਹਾਸ ਦੇ ਝਰੋਖੇ ‘ਚੋਂ ਦੇਖਦੇ ਪਤਾ ਲਗਦਾ ਹੈ ਕਿ ਇਸ ਪਿੰਡ ਦੇ 22 ਨੌਜਵਾਨਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ। ਇਹ ਸਾਰੇ ਨੌਜਵਾਨ ਛੇ ਫੁੱਟ ਤੋਂ ਉਪਰ ਕੱਦ ਵਾਲੇ ਸਨ। ਪਿੰਡ ਜਗਤਪੁਰ ਵਿੱਚ ਸ. ਪੋਹਲਾ ਸਿੰਘ ਦੇ ਘਰ ਜਨਮੇ ਬਿਸ਼ਨ ਸਿੰਘ ਅੰਬਾਲਾ ਤੋਂ ਪੰਜ ਜਮਾਤਾਂ ਪਾਸ ਸਨ। ਉਹ ਅੰਬਾਲਾ ਇਨਫੈਨਟਰੀ ਦੇ ਤੋਪ ਖਾਨੇ ਦੇ ਸਿਪਾਹੀ ਭਰਤੀ ਹੋਏ। ਓੇੇੁਹਨਾ ਦੇ ਬਹਾਦਰੀ ਦੇ ਕਿੱਸਾ ਦੱਸਦੇ ਹੋਏ ਓੇੇੁਹਨਾ ਦੇ ਪੋਤਰੇ ਬੂਟਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਯੁੱਧ ਵਿੱਚ ਜਪਾਨੀ ਫੌਜੀਆਂ ਨਾਲ਼ ਹੱਥੋ ਹੱਥੀ ਹੋਈ ਝੜਪ ਵਿੱਚ ਓੇੇੁਹਨਾ ਦੀ ਤੋਪ ਖੋਹ ਕੇ ਨਾਲ਼ ਹੀ ਲੈ ਆਏ ਸਨ। ਪਿੰਡ ਦੇ ਇਹਨਾ ਫੌਜੀ ਯੋਧਿਆਂ ਦੀਆਂ ਗੱਲਾਂ ਅਕਸਰ ਚੱਲਦੀਆਂ ਰਹਿੰਦੀਆਂ ਹਨ। ਓੇੇੁਹਨਾ ਤੇ ਪਰਵਾਰ ਵਲੋਂ ਓੇੇੁਹਨਾ ਦੇ ਫੌਜ ਤੇ ਮੈਡਲ ਅਤੇ ਸਰਟੀਫਿਕੇਟ ਬੜੇ ਸਤਿਕਾਰ ਨਾਲ਼  ਸਾਂਭੇ ਹੋਏ ਹਨ।
• ਪਿੰਡ ਜਗਤਪੁਰ ਦੇ ਬਾਬਾ ਬਿਸ਼ਨ ਸਿੰਘ ਦੇ ਪਰਿਵਾਰ ਵਿੱਚ ਫੌਜ ਵਿੱਚ ਜਾਣ ਦੀ ਰੀਤ ਤੋਰਨ ਵਿੱਚ ਮਾਤਾ ਗੁਰਦੇਵ ਕੌਰ ਦੇ ਸਪੁੱਤਰ ਸਾਧੂ ਸਿੰਘ ਸ਼ੇਰਗਿੱਲ ਨੇ ਅੱਗੇ ਤੋਰੀ। ਓੇੇੁਹਨਾ ਸਰਹਾਲ ਕਾਜ਼ੀਆਂ, ਮੁਕੰਦਪੁਰ ਤੋਂ ਸਿੱਖਿਆ ਪ੍ਰਾਪਤ ਕਰਕੇ ਉਚੇਰੀ ਪੜਾਈ ਐਫ਼.ਏ. ਤੱਕ ਕੀਤੀ। ਫਿਰ ਅਸਾਮ ਰਾਈਫਲਜ਼ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਸਾਧੂ ਸਿੰਘ ਸ਼ੇਰਗਿੱਲ ਹੋਰਾਂ 1988 ਤੱਕ 32 ਸਾਲ ਨੌਕਰੀ ਕੀਤੀ। ਉਹ 18 ਦਸੰਬਰ 2012 ਵਿੱਚ ਸਵਰਗਵਾਸ ਹੋ ਗਏ। ਦੋ ਲੜਕੀਆਂ ਸਵ.ਹਰਭਜਨ ਕੌਰ, ਰਣਜੀਤ ਕੌਰ ਯੂ. ਕੇ. ਅਤੇ ਸਪੁੱਤਰ ਬੂਟਾ ਸਿੰਘ ਸ਼ੇਰਗਿੱਲ ਦੇ ਪਿਤਾ ਸਾਧੂ ਸਿੰਘ ਸ਼ੇਰਗਿੱਲ ਬੜੇ ਗੁਣੀ ਸਨ ਪਿੰਡ ਦੇ ਇਤਿਹਾਸ ਬਾਰੇ ਬੜੀ ਜਾਣਕਾਰੀ ਰੱਖਦੇ ਸਨ। ਪਰ ਓੇੇੁਹਨਾ ਦੀ ਲਿਖੀ ਹੋਈ ਡਾਇਰੀ ਦੇ ਗੁੰਮ ਹੋ ਜਾਣ ਕਾਰਨ ਪਿੰਡ ਦੀਆਂ ਬਹੁਤ ਸਾਰੀਆਂ ਖਾਸ ਜਾਣਕਾਰੀਆਂ ਸੰਪੂਰਨ ਨਹੀਂ ਮਿਲ ਸਕੀਆਂ। ਜਿਸ ਦਾ ਪਿੰਡ ਵਾਸੀਆਂ ਨੂੰ ਅਫਸੋਸ ਹੋਵੇਗਾ।
• ਸ. ਸਾਧੂ ਸਿੰਘ ਸ਼ੇਰਗਿੱਲ  ਦੇ ਸਪੁੱਤਰ ਬੂਟਾ ਸਿੰਘ ਸ਼ੇਰਗਿੱਲ ਵੀ ਪਿੰਡ ਦੇ ਸਾਂਝੇ ਕਾਰਜਾਂ ਵਿੱਚ ਦਿਲਚਸਪੀ ਰੱਖਦੇ ਹਨ। ਬੂਟਾ ਸਿੰਘ ਨੇ ਪਿੰਡ ਦੇ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਅਗਲੀ ਪੜਾਈ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ। ਸਕੂਲ ਪੜਦੇ ਹੋਏ ਸਟੇਟ ਪੱਧਰ ਤੱਕ ਫੁੱਟਬਾਲ ਖੇਡਿਆ। ਪਿੰਡ ਵਿੱਚੋਂ ਇੰਟਰ ਸਟੇਟ ਤੱਕ ਪਹਿਲੀ ਵਾਰ ਖੇਡਣ ਦਾ ਮਾਣ ਪ੍ਰਾਪਤ ਕੀਤਾ। ਇਸ ਪਿੰਡ ਦੇ ਬਲਿਹਾਰ ਸਿੰਘ ਦੂਸਰੇ ਖਿਡਾਰੀ ਹਨ ਜੋ ਇੰਟਰ ਸਕੂਲ ਖੇਡੇ ਸਨ। ਇਸ ਦੇ ਨਾਲ਼ ਨਾਲ਼ ਬੂਟਾ ਸਿੰਘ ਨੇ ਐਕਟਿੰਗ ਦੇ ਸ਼ੌਕ ਕਰਕੇ ਫਿਲਮ ਨਗਰੀ ਮੁੰਬਈ ਵੀ ਜਾ ਆਏ ਪਰ ਸਫਲ ਨਹੀਂ ਹੋ ਸਕੇ। ਹੁਣ ਖੇਤੀਬਾੜੀ ਦੇ ਨਾਲ਼-ਨਾਲ਼ ਪਿੰਡ ਦੇ ਸਾਂਝੇ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਹਨਾ ਨੇ ਸ. ਗੁਰਦਿਆਲ ਸਿੰਘ ਹੋਰਾਂ ਦੇ ਸਹਿਯੋਗ ਨਾਲ਼ 1991 ਵਿੱਚ ਯੂਥ ਫੁੱਟਬਾਲ ਕਲੱਬ ਬਣਾਈ। ਜਿਸ ਦੇ 2003 ਤੱਕ ਪ੍ਰਧਾਨ ਰਹੇ। ਹੁਣ ਬਾਬਾ ਰਾਮ ਚੰਦ ਵੈਲਫੇਅਰ ਕਮੇਟੀ ਦੇ ਉਪ ਪ੍ਰਧਾਨ ਹਨ। ਜਿਸ ਦੇ ਪ੍ਰਧਾਨ ਸੁਰਜੀਤ ਸਿੰਘ ਹਨ। ਬੂਟਾ ਸਿੰਘ ਸ਼ੇਰਗਿੱਲ ਦਾ ਲੜਕਾ ਸੁਖਜਿੰਦਰ ਸਿੰਘ ਪੜਾਈ ਪੂਰੀ ਕਰਕੇ ਖੇਤੀਬਾੜੀ ਕਰ ਰਿਹਾ ਹੈ। ਦੂਸਰਾ ਕਮਲਜੋਤ ਸਿੰਘ ਅਮਰੀਕਾ ਵਿੱਚ ਹੈ ਜਿਸ ਦੀ ਪਤਨੀ ਡੈਂਟਲ ਸਰਜਨ ਹੈ। ਬੇਟੀ ਦਵਿੰਦਰ ਕੌਰ ਯੂ.ਕੇ. ਗਈ ਹੋਈ ਹੈ।
-ਰੇਸ਼ਮ ਕਰਨਾਣਵੀ