ਸੰਘਰਸ਼ ‘ਚੋਂ ਤਰੱਕੀ ਰਾਹੀ ਠੇਕੇਦਾਰ ਬੂਟਾ ਸਿੰਘ
ਪਿੰਡ ਦੀ ਇਕਾਈ ਤੋਂ ਬਾਹਰ ਤੱਕ ਜਾਣ ਪਛਾਣ ਬਣਾਉਣੀ ਮਿਹਨਤ ਦਾ ਕੰਮ ਹੈ। ਸਮਾਜਿਕ ਕੰਮਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਫਰਜ਼ ਨਿਭਾਉਣਾ ਜਗਤਪੁਰ ਦੇ ਜਾਣੇ ਪਛਾਣੇ ਸ਼ਖ਼ਸ਼ ਹਨ ਠੇਕੇਦਾਰ ਬੂਟਾ ਸਿੰਘ। ਪਿੰਡ ਜਗਤਪੁਰ ਵਿਚ ਸ. ਗੁਰਦੇਵ ਸਿੰਘ ਸਾਬਕਾ ਪੰਚਾਇਤ ਸਕੱਤਰ ਅਤੇ ਮਾਤਾ ਸਵਰਨ ਕੌਰ ਦੇ ਘਰ ਜਨਮੇ ਬੂਟਾ ਸਿੰਘ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਸਿੱਖਿਆ ਅਤੇ ਹਾਈ ਸਕੂਲ ਤੋਂ ਦਸਵੀਂ ਤੱਕ ਦੀ ਸਿਖਿਆ ਪ੍ਰਾਪਤ ਕਰਨ ਉਪਰੰਤ ਪਾਲੀਟੈਕਨੀਕਲ ਕਾਲਜ ਫਗਵਾੜਾ ਤੋਂ ਆਰਚੀਟੈਕਟ ਦਾ ਡਿਪਲੋਮਾ ਕੀਤਾ, ਇਸ ਦੇ ਨਾਲ਼ ਹੀ ਪ੍ਰਾਈਵੇਟ ਬੀ.ਏ. ਵੀ ਕੀਤੀ। ਇਮਾਨਦਾਰੀ, ਨਿਮਰਤਾ, ਸਖ਼ਤ ਮਿਹਨਤ ਬੂਟਾ ਸਿੰਘ ਦੀ ਸ਼ਖ਼ਸ਼ੀਅਤ ਦੇ ਸਿੰਗਾਰ ਹਨ। ਸਮਾਜਿਕ ਕੰਮਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਬੂਟਾ ਸਿੰਘ ਦਾ ਇਮਾਰਤਸਾਜ਼ੀ ਅਤੇ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੀ ਨਿਪੁੰਨਤਾ ਬੇਮਿਸਾਲ ਹੈ। ਸਮੁੱਚੇ ਇਲਾਕੇ ਵਿੱਚ ਠੇਕੇਦਾਰੀ ਦੇ ਖੇਤਰ ਵਿੱਚ ਖਾਸ ਸਥਾਨ ਹਾਸਿਲ ਬੂਟਾ ਸਿੰਘ ਆਪਣੇ ਮਾਤਾ ਪਿਤਾ, ਪਤਨੀ ਜਸਵੀਰ ਕੌਰ, ਬੇਟੇ ਰੌਬਿਨ ਸਿੰਘ ਬੇਟੀ ਸਟੈਫੀ ਗਰੇਸ ਨਾਲ਼ ਪਿੰਡ ਵਿੱਚ ਰਹਿ ਰਹੇ ਹਨ। ਕੰਮਕਾਜੀ ਦੌੜ ਦੇ ਦੌਰਾਨ ਉਹ ਦੁਬਈ, ਇੰਗਲੈਂਡ ਅਤੇ ਨਿਊਜੀਲੈਂਡ ਦੀ ਵਿਦੇਸ਼ ਯਾਤਰਾ ਵੀ ਕਰ ਚੁੱਕੇ ਹਨ।
-ਮਾਸਟਰ ਬਖ਼ਤਾਵਰ ਸਿੰਘ