ਜਗਤਪੁਰ ਦੇ ਮੁਕੰਦਪੁਰ ਵਿੱਚ ਸਥਾਪਤ ਸਿਵਲ ਇੰਜੀਨੀਅਰ ਗੁਰਮੁੱਖ ਸਿੰਘ ਆਰਕੀਟੈਕਟ
ਮੁੱਢਲੀ ਪੜਾਈ ਤੋਂ ਬਾਅਦ ਹਰ ਵਿਦਿਆਰਥੀ ਦੀ ਚਾਹਤ, ਸਹੀ ਮਾਰਗ ਦਰਸ਼ਨ ਨਾਲ਼ ਮਨ ਪਸੰਦ ਦੇ ਕੰਮ ਕਿੱਤੇ ਦੇ ਖੇਤਰ ਵਿੱਚ ਜਾਣ ਦੀ ਹੁੰਦੀ ਹੈ ਅਤੇ ਪ੍ਰਾਪਤ ਕੀਤੀ  ਉੱਚ ਸਿੱਖਿਆ ਜ਼ਿੰਦਗੀ ਭਰ ਲਈ ਉਸਦੇ ਕਾਰਜ ਖੇਤਰ ਦਾ ਅਹਿਮ ਅੰਗ ਬਣ ਜਾਂਦੀ ਹੈ।
ਪਿੰਡ ਜਗਤਪੁਰ ਤੋਂ ਮੁਕੰਦਪੁਰ ਵਸੇ ਸ. ਲਛਮਣ ਸਿੰਘ ਦੇ ਪਰਿਵਾਰ ਵਿੱਚ ਸ. ਜਸਵੰਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ 1984 ‘ਚ ਜਨਮੇ ਗੁਰਮੁੱਖ ਸਿੰਘ ਨੇ 10+2 ਤੱਕ ਦੀ ਪੜਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਤੋਂ ਕੀਤੀ। ਉਸ ਤੋਂ ਬਾਅਦ ਰਾਮਗੜੀਆ ਪੋਲੀਟੈਕਨੀਕਲ ਕਾਲਜ ਫਗਵਾੜਾ ਤੋਂ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ। ਫਿਰ 2004 ਤੋਂ ਆਰਕੀਟੈਕਟ ਦਾ ਕੰਮ ਸ਼ੁਰੂ ਕੀਤਾ। ਗੁਰਮੁੱਖ ਸਿੰਘ ਨੇ ਰੇਲਵੇ ਕੰਟਰੈਕਟਰ, ਬਿਲਡਿੰਗਜ਼, ਮਾਲਜ਼, ਸਕੂਲ  ਕਾਲਜ ਦੇ ਨਕਸ਼ੇ ਤਿਆਰ ਕਰਨ ਦਾ ਕੰਮ ਕੀਤਾ ਅਤੇ ਵਿਸ਼ੇਸ਼ ਮੁਹਾਰਤ ਹਾਸਲ ਕੀਤੀ। ਇਸ ਦੌਰਾਨ ਗੁਰਮੁੱਖ ਸਿੰਘ ਨੇ 5 ਸਾਲ ਪਰਾਜੈਕਟ ਇੰਜੀਨੀਅਰ ਦੁਬਈ ਵਿੱਚ ਕੰਮ ਕੀਤਾ। ਹੁਣ 2013 ਤੋਂ ਮੁਕੰਦਪੁਰ ਵਿੱਚ ਆਪਣਾ ਦਫ਼ਤਰ ਸਥਾਪਤ ਕੀਤਾ ਹੈ। ਜਿੱਥੇ ਦੂਰ ਦੂਰ ਤੱਕ ਉਹ ਆਪਣਾ ਕੰਮ ਕਰ ਰਹੇ ਹਨ।  ਗੁਰਮੁੱਖ ਸਿੰਘ ਦਾ ਭਰਾ ਪ੍ਰੀਤਪਾਲ ਸਿੰਘ ਇੰਗਲੈਂਡ ਵਿੱਚ ਨਰਸਿੰਗ ਦੀ ਨੌਕਰੀ ਕਰ ਰਿਹਾ ਹੈ। ਗੁਰਮੁੱਖ ਸਿੰਘ ਆਪਣੀ  ਜੀਵਨ ਸਾਥਣ ਸਰਕਾਰੀ ਅਧਿਆਪਕਾ ਵਰਿੰਦਰ ਕੌਰ ਨਾਲ਼  ਰਹਿ ਰਿਹਾ ਹੈ।
-ਰੇਸ਼ਮ ਕਰਨਾਣਵੀ