ਭਾਸ਼ਣ ਕਲਾ ‘ਚ ਨਿਪੁੰਨ ਸਖ਼ਸ਼ੀਅਤ ਗਿਆਨੀ ਬਲਦੇਵ ਸਿੰਘ
ਚੰਗੇ ਬੁਲਾਰੇ ਹੋਣ ਲਈ ਬੜੇ ਅਨੁਭਵ ਤੇ ਗਿਆਨ ਦੀ ਜ਼ਰੂਰਤ ਹੁੰਦੀ ਹੈ। ਇਹ ਇੱਕ ਅਲਿਹਦਾ ਹੁਨਰ ਹੈ। ਇਸ ਹੁਨਰ ਵਿੱਚ ਪਿੰਡ ਜਗਤਪੁਰ ਦੀ ਅਜ਼ੀਮ ਸਖ਼ਸ਼ੀਅਤ ਸਨ ਗਿਆਨੀ ਬਲਦੇਵ ਸਿੰਘ ਜੀ। ਪਿਤਾ ਸਰਦਾਰ ਮਿਹਰ ਸਿੰਘ ਅਤੇ ਮਾਤਾ ਸ਼ਰਨ ਕੌਰ ਘਰ ਜਨਮ ਲੈਣ ਵਾਲੇ ਗਿਆਨੀ ਬਲਦੇਵ ਸਿੰਘ ਜੀ ਕਿਸੇ ਬਿਮਾਰੀ ਦੇ ਕਾਰਨ ਬਚਪਨ ਵਿੱਚ ਹੀ ਕਿਸੇ ਸਰੀਰਕ ਅੰਗਹੀਣਤਾ ਦੇ ਸ਼ਿਕਾਰ ਹੋ ਗਏ ਸਨ। ਪਰ ਓੇੇੁਹਨਾ ਨੇ ਇਸ ਕਮੀ ਨੂੰ ਕਦੇ ਵੀ ਆਪਣੇ ਉਤੇ ਹਾਵੀ ਨਹੀਂ ਹੋਣ ਦਿੱਤਾ। ਉਹਨਾਂ ਨੇ ਸਿੱਖਿਆ ਹਾਸਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਉਹ ਕਲਮ ਅਤੇ ਭਾਸ਼ਣ ਕਲਾ ਦੇ ਧਨੀ ਬਣ ਗਏ। ਓੇੇੁਹਨਾ ਦੀ ਬੁਲੰਦ ਅਵਾਜ਼ ਵਿੱਚ ਸਭ ਨੂੰ ਕੀਲਣ ਦੀ ਸਮਰੱਥਾ ਸੀ। ਸਭ ਸਰੋਤੇ ਓੇੇੁਹਨਾ ਦੇ ਬੋਲਦੇ ਸਮੇਂ ਮੰਤਰ ਮੁਗਦ ਹੋ ਜਾਂਦੇ ਸਨ। ਗਿਆਨੀ ਬਲਦੇਵ ਸਿੰਘ ਹੋਰਾਂ ਨੇ ਆਪਣੇ ਪੂਜਣਯੋਗ ਪਿੰਡ, ਇਲਾਕੇ ਤੇ ਮਾਪਿਆਂ ਦਾ ਨਾਮ ਧਰੂ ਤਾਰੇ ਦੀ ਤਰਾ ਸਦਾ ਵਾਸਤੇ ਅਮਰ ਕਰਨ ਦਾ ਮਾਣ ਪ੍ਰਾਪਤ ਕਰ ਗਏ। ਓੇੇੁਹਨਾ ਦੇ ਡੇਰਾ ਸੱਤ ਸਾਹਿਬ ਪ੍ਰੇਮ ਪੁਰਾ ਜਗਤਪੁਰ ਬਘੌਰਾ ਦੇ ਮੁੱਖ ਸੇਵਾਦਾਰ ਪੂਜਣਯੋਗ ਬਾਬਾ ਪਰਗਣ ਦਾਸ ਜੀ ਨਾਲ਼ ਬੜੇ ਨਿੱਘੇ ਤੇ ਨੇੜਲੇ ਸਬੰਧ ਸਨ। ਆਪ ਹਉਂਮੈਂ ਤੋਂ ਰਹਿਤ, ਨਿਰਮਾਣਤਾ ਤੇ ਦੂਰ ਅੰਦੇਸ਼ੀ ਦੇ ਮਾਲਕ ਸਨ। ਉਹ ਆਪਣੀਆਂ ਤਕਰੀਰਾਂ ਦਾ ਸਰਮਾਇਆ ਇਲਾਕਾ ਨਿਵਾਸੀਆਂ ਦੀਆਂ ਯਾਦਾਂ ਵਿਚ ਸਦਾ ਲਈ ਵਸਾ ਕੇ ਸੰਸਾਰ ਨੂੰ ਅਲਵਿਦਾ ਕਹਿ ਗਏ।
-ਮਾਸਟਰ ਬਖ਼ਤਾਵਰ ਸਿੰਘ