ਸਿੱਖਿਆ ਦਾ ਚਾਨਣ ਮੁਨਾਰਾ ਸਰਕਾਰੀ ਹਾਈ ਸਕੂਲ ਜਗਤਪੁਰ

ਪਿੰਡ ਜਗਤਪੁਰ ਵਿੱਚ ਸਿੱਖਿਆ ਵਾਸਤੇ ਸਰਕਾਰੀ ਪ੍ਰਾਇਮਰੀ ਸਕੂਲ ਬਹੁਤ ਸਮਾਂ ਪਹਿਲਾਂ ਹੀ ਖੁੱਲ ਗਿਆ ਸੀ । ਜਿੱਥੋਂ ਪਿੰਡ ਦੇ ਵਿਦਿਆਰਥੀਆਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਇਹ ਸਕੂਲ 1965 ਵਿੱਚ ਪ੍ਰਾਇਮਰੀ ਤੋਂ ਮਿਡਲ ਸਕੂਲ ਦਾ ਦਰਜਾ ਹਾਸਲ ਹੋ ਗਿਆ। ਇਸ ਦੇ ਮੁੱਖ ਅਧਿਆਪਕ ਸ਼੍ਰੀ ਭੀਮ ਸੈਨ ਸਨ। ਫਿਰ ਦੋ ਸਾਲ ਬਾਅਦ 1967 ਵਿਚ ਇਹ ਸਰਕਾਰੀ ਹਾਈ ਸਕੂਲ ਅੱਪਗ੍ਰੇਡ ਹੋ ਗਿਆ। ਇਸ ਹਾਈ ਸਕੂਲ ਦੇ ਮੁੱਖੀ ਸ਼੍ਰੀ ਰਾਮ ਲੁਭਾਇਆ ਸੂਦ 2- 6-1967 ਤੋਂ 9-7-1967 ਤੱਕ ਸੇਵਾ ‘ਚ ਰਹੇ। ਬਾਅਦ ਵਿੱਚ ਜਗਤ ਸਿੰਘ ਥਾਂਦੀ 1-8-1967 ਤੋਂ 20-10-1967 ਤੱਕ, ਸ਼੍ਰੀ ਰਾਮ ਲੁਭਾਇਆ ਸੂਦ 28-101967 ਤੋਂ 24-7-1968ਤੱਕ, ਸ਼੍ਰੀ ਹਰਬੰਸ ਸਿੰਘ ਚੌਧਰੀ 30-9-1968 ਤੋਂ 25-8-1972 ਤੱਕ, ਸ਼੍ਰੀ ਹਰਭਜਨ ਸਿੰਘ 26-8-1972 ਤੋਂ 3-10-1973 ਤੱਕ, ਸ਼੍ਰੀ ਤਰਲੋਕ ਸਿੰਘ 8-10-1973 ਤੋਂ 17-10-1974ਤੱਕ, ਸ਼੍ਰੀ ਪੁਨੂੰ ਰਾਮ ਸੁਮਨ 7-12-1974 ਤੋਂ 31-10-1975 ਤੱਕ, ਸ਼੍ਰੀ ਗੁਰਦਿਆਲ ਸਿੰਘ ਕਲੇਰ 20-12-1975 ਤੋਂ 30-11-1984 ਤੱਕ, ਸ਼੍ਰੀ ਸੁੱਖਚੈਨ ਸਿੰਘ ਸਰੋਏ, 1-12-1984 ਤੋਂ 19-5-1987 ਤੱਕ, ਸ਼੍ਰੀ ਜਰਨੈਲ ਸਿੰਘ ਸੰਧੂ 11-3-1988 ਤੋਂ 30-10-1998 ਤੱਕ, ਸ਼੍ਰੀਮਤੀ ਹਰਜੀਤ ਕੌਰ 12-1-1999 ਤੋਂ 30-11-1999 ਤੱਕ, ਸ਼੍ਰੀ ਗੁਰਦਿਆਲ ਸਿੰਘ 1-12-1999 ਤੋਂ 15-8-2001 ਤੱਕ, ਸ਼੍ਰੀਮਤੀ ਹਰਭਜਨ ਕੌਰ 16-8-2001 ਤੋਂ 30-6-2007 ਤੱਕ, ਸ਼੍ਰੀ ਗੁਰਦਿਆਲ ਸਿੰਘ 1-7-2007 ਤੋਂ 30-7-2008 ਤੱਕ, ਸ਼੍ਰੀ ਪਰਮਜੀਤ ਸਿੰਘ 31-7-2008 ਤੋਂ ਹੁਣ ਤੱਕ ਆਪਣੀਆਂ ਸੇਵਾਵਾਂ ਦੇ ਰਹੇ ਹਨ।

 


ਸਰਕਾਰੀ ਹਾਈ ਸਕੂਲ ਜਗਤਪੁਰ ਦੀ ਇਮਾਰਤ ਵਿੱਚ ਕੁਲ 19 ਕਮਰੇ ਹਨ। ਜਿਨਾਂ ਵਿੱਚ 6 ਕਮਰੇ ਜਮਾਤਾਂ ਵਾਸਤੇ ਅਤੇ 13 ਕਮਰੇ ਸਿੱਖਿਆ ਨਾਲ ਸਬੰਧਤ ਹੋਰ ਕੰਮਾਂ ਵਾਸਤੇ ਹਨ। ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਕੁੱਲ ਗਿਣਤੀ 174 ਹੈ, ਜਿਨਾਂ ਵਿੱਚ 97 ਲੜਕੇ ਅਤੇ 77 ਲੜਕੀਆਂ ਹਨ।
ਸਰਕਾਰੀ ਹਾਈ ਸਕੂਲ ਜਗਤਪੁਰ ਵਿੱਚ ਕੁਝ ਅਸਾਮੀਆਂ ਖਾਲੀ ਹਨ ਜੋ ਵਿਦਿਆਰਥੀਆਂ ਦੇ ਹਿੱਤਾਂ ਲਈ  ਭਰਨੀਆਂ ਜ਼ਰੂਰੀ ਹਨ। ਇਨਾਂ ਵਿੱਚ ਸਕੂਲ ਮੁੱਖੀ ਦੀ ਇੱਕ ਅਸਾਮੀ ਮਨਜੂਰ ਹੈ ਜੋ ਖਾਲੀ ਹੈ। ਅਧਿਆਪਕਾਂ ਦੀਆਂ ਕੁਲ ਮਨਜੂਰ 9 ਅਸਾਮੀਆਂ ਵਿੱਚੋਂ ਤਿੰਨ ਅਸਾਮੀਆਂ ਖਾਲੀ ਹਨ। ਜਿਨਾਂ  ਦਰਜਾ ਚਾਰ ਮੁਲਾਜ਼ਮਾਂ ਵਾਸਤੇ ਮਨਜੂਰ ਅਸਾਮੀਆਂ ਵਿੱਚੋਂ ਇੱਕ ਅਸਾਮੀ ਖਾਲੀ ਹੈ।

govt1 govt2 govt3 Untitled-1

 

ਦੁਆਬਾ ਪਬਲਿਕ ਸਕੂਲ ਜਗਤਪੁਰ

ਸਿੱਖਿਆ ਦਾ ਚਾਨਣ ਵੰਡ ਰਿਹਾ ਦੁਆਬਾ ਪਬਲਿਕ ਸਕੂਲ ਜਗਤਪੁਰ
ਚੰਗੇ ਰੁਜ਼ਗਾਰ ਲਈ ਵਧਦੀ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਸਿੱਖਿਆ ਦੇ ਮਿਆਰ ਨੂੰ ਉÎÎੱਚਾ ਉਠਾਉਣ ਦੇ ਯਤਨਾਂ ਵਿਚ ਸ਼ਾਮਲ ਹੈ ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜਗਤਪੁਰ ਵਿਚ ਵਿੱਦਿਆ ਦਾ ਚਾਨਣ ਵੰਡਦਾ ”ਦੁਆਬਾ ਪਬਲਿਕ ਸਕੂਲ” ਜਗਤਪੁਰ। ਸਹਿ-ਸਿੱਖਿਆ ਵਾਲਾ ਅੰਗਰੇਜ਼ੀ ਮਾਧਿਅਮ ਵਾਲਾ ਇਹ ਸਕੂਲ ਜਗਤਪੁਰ ਦੇ ਹਕੀਮਪੁਰ ਮਾਰਗ ਤੇ ਸਥਿਤ ਹੈ।
ਇਹ  ਸਕੂਲ  ‘ਦੁਆਬਾ ਐਜੂਕੇਸ਼ਨ ਵੈਲਫੇਅਰ ਕਮੇਟੀ’ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਦੁਆਬਾ ਪਬਲਿਕ ਸਕੂਲ ਦੇ ਚੇਅਰਮੈਨ ਹਰਨੇਕ ਚੰਦ ਦੀ ਅਗਵਾਈ ਵਿਚ ਸਾਲ 2008 ਤੋਂ ਚੱਲ ਰਹੇ ਇਸ ਸਕੂਲ ਦੀ ਅਨੁਸਾਸ਼ਨ ਪਸੰਦ ਪ੍ਰਿੰਸੀਪਲ ਗੁਰਬਖ਼ਸ਼ ਕੌਰ ਦੀ ਦੇਖ ਰੇਖ ਵਿਚ ਸਟਾਫ਼ ਵਲੋਂ ਬੜੀ ਮਿਹਨਤ ਤੇ ਲਗਨ ਨਾਲ਼ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਖੁਲ•ੇ ਵਾਤਾਵਰਨ ਵਿਚ ਸਥਿਤ ਦੁਆਬਾ ਪਬਲਿਕ ਸਕੂਲ ਦੀ ਮੋਕਲੀ ਇਮਾਰਤ ਵਿਚ ਕੰਪਿਊਟਰ ਲੈਬ, ਸਾਇੰਸ ਪ੍ਰਯੋਗਸ਼ਾਲਾ ਅਤੇ ਲਾਇਬ੍ਰੇਰੀ ਦੀ ਸਹੂਲਤ ਵੀ  ਹੈ। ਬੋਰਡ ਵਲੋਂ ਨਿਰਧਾਰਿਤ ਮੈਗਜ਼ੀਨਾਂ ਤੋਂ ਇਲਾਵਾ ਰੋਜ਼ਾਨਾ ਅਖ਼ਬਾਰ ਵੀ ਉਪਲਭਧ ਹਨ। ਦੂਰ ਦੇ ਪਿੰਡਾਂ ਤੋਂ ਆਉਣ ਵਾਲੇ ਬੱਚਿਆਂ ਲਈ ਬੱਸ ਦੀ ਸਹੂਲਤ ਵੀ ਹੈ, ਬੱਚਿਆਂ ਦੀ ਸੁਰੱਖਿਆ ਵਾਸਤੇ ਜਿਸ ਦੀ ਨਿਗਰਾਨੀ ਟਰਾਂਸਪੋਰਟ ਕਮੇਟੀ ਕਰਦੀ ਹੈ।
ਸਕੂਲ ਵਿਚ ਖੇਡਾਂ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬੈਡਮਿੰਟਨ, ਵਾਲੀਵਾਲ, ਖੋ-ਖੋ ਅਤੇ ਐਥਲੈਟਿਕਸ ਵਿਚ ਦੌੜਾਂ, ਗੋਲਾ ਸੁੱਟਣ, ਲੌਂਗ ਜੰਪ ਅਤੇ ਹਾਈ ਜੰਪ ਦੇ ਮੁਕਾਬਲਿਆਂ ਵਿਚ ਭਾਗ ਲੈਣ ਲਈ ਤਿਆਰੀ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਉਤਸ਼ਾਤਿ ਕਰਨ ਲਈ 15 ਅਗਸਤ ਨੂੰ ਇੱਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਬੱਚਿਆਂ ਦੀ ਪ੍ਰਤੀਭਾ ਨਿਖ਼ਾਰਨ ਲਈ ਮੁਕਾਬਲੇ ਕਰਵਾਏ ਜਾਂਦੇ ਹਨ। ਹੋਣਹਾਰ ਬੱਚਿਆਂ ਨੂੰ ਸਮਾਜਿਕ ਸਖ਼ਸ਼ੀਅਤਾਂ ਦਾ ਸਨਮਾਨ ਵੀ ਕਰਵਾਇਆ ਜਾਂਦਾ ਹੈ। ਵਾਜਬ ਖਰਚੇ ਤੇ ਚੰਗੀ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਨਾ ਹੀ ਦੁਆਬਾ ਪਬਲਿਕ  ਸਕੂਲ ਜਗਤਪੁਰ  ਦਾ ਮੁੱਖ ਉਦੇਸ਼ ਹੈ।

school2 school

 

OLYMPUS DIGITAL CAMERA

SCHOOL PIC