ਪਿੰਡ ਦੇ ਵਿਕਾਸ ਵਿੱਚ ਉਸਾਰੂ ਕੰਮਾਂ ਲਈ ਯਤਨਸ਼ੀਲ ਦਸਮੇਸ਼ ਗ੍ਰਾਮ ਸਭਾ ਜਗਤਪੁਰ
ਸਮਾਜਿਕ ਕੰਮਾਂ ਵਿੱਚ ਮੋਹਰੀ ਹੋ ਕੇ ਤੁਰਨ ਵਾਲੇ ਪਿੰਡ ਜਗਤਪੁਰ ਦੇ ਉਤਸ਼ਾਹੀ ਬਸ਼ਿੰਦਿਆਂ ਨੇ ਆਪੋ ਆਪਣੇ ਸੰਗਠਨਾਂ ਰਾਹੀਂ ਪਿੰਡ ਦੇ ਵਿਕਾਸ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਦਸ਼ਮੇਸ਼ ਗ੍ਰਾਮ ਸਭਾ ਜਗਤਪੁਰ ਪਿੰਡ ਵਿੱਚ ਲੋਕ ਸੇਵਾ, ਸਾਂਝੇ ਕੰਮਾਂ, ਸਫਾਈ, ਗਲੀਆਂ ਨਾਲੀਆਂ ਦੀ ਦੇਖ-ਰੇਖ, ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਆਦਿ ਵਾਸਤੇ ਹਰ ਸਮੇਂ ਯਤਨਸ਼ੀਲ ਰਹਿੰਦੀ ਹੈ।

ਇਸ ਗ੍ਰਾਮ ਸਭਾ ‘ਚ ਪ੍ਰਧਾਨ ਗੁਰਵਿੰਦਰ ਸਿੰਘ ਨਿੱਪੀ, ਸਕੱਤਰ ਬਲਿਹਾਰ ਸਿੰਘ ਅਤੇ ਖਜ਼ਾਨਚੀ ਇਕਬਾਲ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਹਨ। ਇਸ ਸਭਾ ਦੀ ਮੱਦਦ ਲਈ ਪਿੰਡ ਵਾਸੀ ਅਤੇ ਵਿਦੇਸ਼ਾਂ ਵਿੱਚ ਵਸੇ ਹੋਏ ਦਾਨੀ ਸੱਜਣ ਮੱਦਦ ਕਰਦੇ ਰਹਿੰਦੇ ਹਨ। ਜੋ ਆਪਣੇ ਪਿੰਡ ਨੂੰ ਸੋਹਣਾ ਦੇਖਣ ਦੇ ਚਾਹਵਾਨ ਹਨ।