ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ

gurudwara1
ਜਿਨਾਂ ਵਿਅਕਤੀਆਂ ਦੇ ਰੌਸ਼ਨ ਦਿਮਾਗ ‘ਚ ਯੁੱਗ ਬਦਲੂ ਅਧਿਆਤਮਕ ਵਿਚਾਰਾਂ ਦਾ ਉਦੈ ਹੁੰਦਾ ਹੈ। ਉਹ ਵਿਚਾਰ ਜਿਨਾਂ ਨਾਲ਼ ਜ਼ਿੰਦਗੀ ਬਣਦੀ-ਸੰਵਰਦੀ ਹੈ, ਨਿਖਰਦੀ ਹੈ, ਪਾਪ, ਸਰਾਪ ਅਤੇ ਸੰਤਾਪ ਮੁਕਤ ਹੁੰਦੀ ਹੈ। ਉਹ ਵਿਦਵਾਨ ਮਹਾਂਪੁਰਸ਼ ਉਸ ਆਪਣੇ ਮਹਾਨ ਵਿਚਾਰਾਂ ਦੀ ਰੌਸ਼ਨੀ ਨੂੰ ਦੁਨੀਆਂ ਭਰ ਫੈਲਾਉਣ ਵਾਸਤੇ ਭਰਮਣ ਕਰਦੇ ਹਨ। ਉਹ ਧਰਤੀ ਧੰਨ ਹੋ ਜਾਂਦੀ ਹੈ ਜਿਸ ਥਾਂ ਉਹ ਚਰਨ ਪਾਉਂਦੇ ਹਨ। ”ਜਿੱਥੇ ਜਾਇ ਬਹੈ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ£” ਦੇ ਮਹਾਂਵਾਕ ਅਨੁਸਾਰ ਜਿਲਾੱ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਹਕੀਮਪੁਰ ਦੀ ਧਰਤੀ ਤੇ ਸਤਿਗੁਰੂ ਮਿਹਰਬਾਨ ਹੋਏ। ਇਸ ਪਿੰਡ ਦੀ ਧਰਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ , ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਆਪਣੀ ਚਰਨ ਛੋਹ ਪਾ ਕੇ ਗਏ ਹਨ। ਜਿਸ ਨਾਲ਼ ਇਹ ਸਥਾਨ ਪਵਿੱਤਰ ਹੋ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਦੇ ਸਮੇਂ ਸੁਲਤਾਨਪੁਰ ਤੋਂ ਕੀਰਤਪੁਰ ਸਾਹਿਬ ਜਾਂਦੇ ਸਮੇਂ ਆਪਣੇ ਪਵਿੱਤਰ ਮੁਬਾਰਕ ਚਰਨ ਇਸ ਧਰਤੀ ਤੇ ਪਾਏ ਸਨ। ਇਸ ਅਸਥਾਨ ਤੇ ਤਿੰਨ ਦਿਨ ਠਹਿਰੇ ਸਨ।  ਸੱਤਵੇਂ ਪਾਤਸ਼ਾਹ ਸ਼੍ਰੀ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ 1213 ਬਿਕਰਮੀ ਨੂੰ 2200 ਘੋੜ ਸਵਾਰਾਂ ਸਮੇਤ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਜਾਂਦੇ ਸਮੇਂ ਆਪਣੇ ਪਵਿੱਤਰ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ਼੍ਰੀ ਤੇਗ਼ ਬਹਾਦਰ ਸਾਹਿਬ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਪਣੇ ਪਵਿੱਤਰ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ।
ਇਸ ਅਸਥਾਨ ਤੇ ਪਵਿੱਤਰ ਸਰੋਵਰ ਸੁਸ਼ੋਭਿਤ ਹੈ। ਇਸ ਅਸਥਾਨ ਤੇ ਹਰ ਮਹੀਨੇ ਪੂਰਨਮਾਸ਼ੀ ਅਤੇ ਸੰਗਰਾਂਦ ਮਨਾਈ ਜਾਂਦੀ ਹੈ ਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ।
ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮਿਸਲ ਸ਼ਹੀਦਾਂ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ ਵਾਲੇ ਹਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਸੁਮਿੱਤਰ ਸਿੰਘ ਆਪਣੀ ਸੇਵਾ ਨਿਭਾ ਰਹੇ ਹਨ।

 

gurudwara2 gurudwara3 gurudwara5 ttt1