ਖੇਡਾਂ ਦੇ ਖੇਤਰ ‘ਚ ਜਗਤਪੁਰ

ਪਿੰਡ ਜਗਤਪੁਰ ਦਾ ਰੱਸਾਕਸ਼ੀ ਵਿੱਚ ਵੱਡਾ ਨਾਂ ਰਿਹਾ ਹੈ। ਰੱਸਾਕਸ਼ੀ ਦੇ ਧਾਕੜ ਖਿਡਾਰੀ ਇਸ ਪਿੰਡ ਦੇ ਹੋਏ ਹਨ। ਇਨਾ  ਖਿਡਾਰੀਆਂ ਦੀ ਸ਼੍ਰੀ ਆਨੰਦਪੁਰ ਸਾਹਿਬ ਦੇ ਮੇਲੇ, ਮੁਕੰਦਪੁਰ ਚੌਂਕੀਆਂ ਦੇ ਮੇਲੇ ਅਤੇ ਅਨੇਕਾਂ ਖੇਡ ਮੁਕਾਬਲਿਆਂ ‘ਚ ਪੰਜਾਬ ਭਰ ਦੀਆਂ ਟੀਮਾਂ ਵਿੱਚੋਂ ਜਗਤਪੁਰ ਦੀ ਰੱਸਾਕਸ਼ੀ ਦੀ ਟੀਮ ਦੀ ਕਈ ਸਾਲ ਝੰਡੀ ਰਹੀ। ਟੀਮ ਦੇ ਬਲੀ ਖਿਡਾਰੀਆਂ ਵਿੱਚ ਸ: ਬਲੀ ਸਿੰਘ, ਸ: ਪਾਲ ਸਿੰਘ, ਸ: ਜੋਗਿੰਦਰ ਸਿੰਘ, ਸ: ਨਿਰੰਜਨ ਸਿੰਘ ਦਿਓਲ, ਸ: ਲੱਖਾ ਸਿੰਘ, ਸ: ਤੇਜਾ ਸਿੰਘ ਮਲਵਈ, ਸ:ਬਖ਼ਸ਼ੀਸ਼ ਸਿੰਘ ਸੀਸਾ, ਸ: ਸੰਤਾ ਸਿੰਘ ਅਤੇ ਹੋਰ ਖਿਡਾਰੀ ਸ਼ਾਮਲ ਰਹੇ।

ਜਗਤਪੁਰ ਦੇ ਹਾਕੀ ਖਿਡਾਰੀ

ਪਿੰਡ ਦੇ ਹਾਕੀ ਖਿਡਾਰੀਆਂ ਵਿੱਚ ਸ: ਨਿਰੰਜਨ ਸਿੰਘ ਲੰਬੜ, ਹੌਲਦਾਰ ਬਾਵਾ ਸਿੰਘ ਅਤੇ ਸ: ਨਸੀਬ ਸਿੰਘ ਪੱਤੀ ਲਾਭਾ ਨੇ ਪਿੰਡ ਦਾ ਨਾਮ ਉਘਾ ਕੀਤਾ।

ਜਗਤਪੁਰ ਦੇ ਭਾਰ ਤੋਲਕ

ਇਸ ਪਿੰਡ ਦੇ ਭਾਰ ਤੋਲਕਾਂ ਵਿੱਚ ਸ: ਬਖ਼ਸ਼ੀਸ਼ ਸਿੰਘ ਸ਼ੀਸ਼ਾ ਅਤੇ ਸ: ਪਾਲ ਸਿੰਘ ਦਾ ਨਾਂ ਇਲਾਕੇ ‘ਚ ਬੜੀ ਸ਼ਿੱਦਤ ਨਾਲ਼ ਯਾਦ ਕੀਤਾ ਜਾਂਦਾ ਹੈ।

ਬੈਲ ਗੱਡੀਆਂ ਦੀਆਂ ਦੌੜਾਂ ਅਤੇ ਹਲਟ ਦੀਆਂ ਦੌੜਾਂ

ਬੈਲ ਗੱਡੀਆਂ ਦੀਆਂ ਦੌੜਾਂ ਅਤੇ ਹਲਟ ਦੀਆਂ ਦੌੜਾਂ ਵਿੱਚ ਪੰਜਾਬ ਭਰ ‘ਚ ਨਾਮ ਖੱਟਣ ਵਾਲੇ ਮਨਜੀਤ ਸਿੰਘ ਡੋਗਰ, ਸ: ਜਗਜੀਤ ਸਿੰਘ ਕਨੇਡਾ ਅਤੇ ਸ: ਨਿਰਮਲ ਸਿੰਘ ਪੱਤੀ ਸਿੱਖਾਂ ਤੇ ਪਿੰਡ ਨੂੰ ਮਾਣ ਹੈ।

ਕਬੱਡੀ ਦੇ ਪੁਰਾਣੇ ਖਿਡਾਰੀ

ਜਗਤਪੁਰ ਦੇ ਕਬੱਡੀ ਖਿਡਾਰੀਆਂ ਵਿੱਚ ਊਧਮ ਸਿੰਘ ਊਧੋ ਜੱਥੇਦਾਰ ਗੁਰਦਿਆਲ ਸਿੰਘ,  ਸ: ਕਿਹਰ ਸਿੰਘ ਕੇਰੋ, ਮਾਸਟਰ ਅਜੀਤ ਸਿੰਘ ਕਿਲੇ ਵਾਲਾ, ਸ: ਸੁੱਚਾ ਸਿੰਘ, ਸ: ਰਵਿੰਦਰ ਸਿੰਘ ਰਵੀ, ਸ: ਤਰਸੇਮ ਸਿੰਘ, ਤਰਸੇਮ ਸਿੰਘ ਅਤੇ  ਸ: ਸਰਵਣ ਸਿੰਘ ਸੱਬੀ ਆਪਣੇ ਵੇਲੇ ਦੇ ਵਧੀਆ ਖਿਡਾਰੀ ਰਹੇ ਹਨ।

ਜਗਤਪੁਰ ਦੇ ਫੁੱਟਬਾਲ ਖਿਡਾਰੀ

ਪਿੰਡ ਜਗਤਪੁਰ ਵਿੱਚ ਸੂਬਾ ਪੱਧਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ। ਜਿਨਾ  ਵਿੱਚ ਸ: ਗੁਰਦਿਆਲ ਸਿੰਘ, ਸ: ਗੁਰਪ੍ਰੀਤ ਸਿੰਘ, ਸ: ਮਲਕੀਤ ਸਿੰਘ, ਸ: ਹਰਦੀਪ ਸਿੰਘ ਦੀਪਾ, ਸੁੱਚਾ ਸਿੰਘ ਡੀ.ਪੀ.ਈ. ਸੰਤੋਖ ਲਾਲ ਡੀ.ਪੀ.ਈ.ਸ਼ਾਮਲ  ਹਨ।

ਪਿੰਡ ਜਗਤਪੁਰ ਦੇ ਅਥਲੀਟ

ਇਸ ਪਿੰਡ ਦੇ ਮਸ਼ਹੂਰ ਅਥਲੀਟ ਸ: ਸੁੱਚਾ ਸਿੰਘ ਡੀ.ਪੀ.ਈ., ਸਤਨਾਮ ਸਿੰਘ ਅਤੇ ਗੁਰਵਿੰਦਰ ਸਿੰਘ ਨਿੱਪੀ ਹੌੲੇ  ਹਨ।

ਕਬੱਡੀ ਦੇ ਨਵੇਂ ਖਿਡਾਰੀ

ਖੇਡ ਪ੍ਰੇਮੀ

ਖੇਡਾਂ ਨੂੰ ਪਿਆਰ ਕਰਨ ਵਾਲੇ, ਉਤਸ਼ਾਹਿਤ ਕਰਨ ਵਿਚ  ਸ: ਸੰਤੋਖ ਸਿੰਘ ਫੌਜੀ ਦੀ ਭੂਮਿਕਾ ਵੀ ਸਿਫ਼ਤਯੋਗ ਹੈ।