ਸਿਆਸਤ ਦੇ ਖੇਤਰ ਵਿੱਚ ਪਿੰਡ ਜਗਤਪੁਰ
ਪਿੰਡ ਜਗਤਪੁਰ ਵਿੱਚ ਸਿਆਸੀ ਸਰਗਰਮੀਆਂ ਦੀ ਚਹਿਲ ਪਹਿਲ ਰਹਿੰਦੀ ਹੈ। ਲੋਕ ਹਿੱਤਾਂ ਵਾਸਤੇ ਜਗਤਪੁਰ ਦੇ ਆਗੂਆਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਇਸ ਖੇਤਰ ਵਿੱਚ ਕਾਮਰੇਡ ਗੁਰਦੀਪ ਸਿੰਘ ਸੀ.ਪੀ. ਐਮ., ਸ਼੍ਰੀ ਸੰਤੋਖ ਰਾਮ, ਸੀ.ਪੀ.ਐਮ.ਕਾਮਰੇਡ ਹਰਪਾਲ ਸਿੰਘ, ਸੀ.ਪੀ.ਐਮ. ਪਾਸਲਾ ਗਰੁੱਪ, ਮਾਸਟਰ ਸਵਰਨ ਸਿੰਘ ਕਾਂਗਰਸ, ਬਲਵੀਰ ਸਿੰਘ ਦਿਓਲ ਸ਼ਿਰੋਮਣੀ ਅਕਾਲੀ ਦਲ, ਅਵਤਾਰ ਸਿੰਘ ਅਕਾਲੀ ਦਲ ਪੰਚ ਪ੍ਰਧਾਨੀ, ਮੱਖਣ ਸਿੰਘ ਕਾਂਗਰਸ ਮੈਂਬਰ ਬਲਾਕ ਸੰਮਤੀ, ਕਰਨੈਲ ਸਿੰਘ ਦਿਓਲ ਭਾਰਤੀ ਕਿਸਾਨ ਯੂਨੀਅਨ ਦੀ ਭੂਮਿਕਾ ਅਹਿਮ ਹੈ। ਇÎਸ ਖੇਤਰ ਵਿੱਚ ਨਕਸਲਵਾੜੀ ਲਹਿਰ ਵਿੱਚ ਆਪਣੀ ਜਾਨ ਵਾਰਨ ਵਾਲੇ ਰਵਿੰਦਰ ਸਿੰਘ ਗੋਰਾ ਦਾ ਨਾਮ ਵੀ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।