ਵਿਸ਼ਵਕਰਮਾ ਆਟੋ ਸਰਵਿਸ ਵਾਲਾ ਨਰੇਸ਼ ਕੁਮਾਰ ਲਾਲਾ ਜਗਤਪੁਰ
ਤਕਨੀਕੀ ਯੁੱਗ ਵਿੱਚ ਤਕਨੀਕੀ ਕੰਮਾਂ ਵਿੱਚ ਮੁਹਾਰਤ ਰੁਜ਼ਗਾਰ ਦਾ ਸਾਧਨ ਬਣ ਜਾਂਦੀ ਹੈ। ਹੱਥ ਦਾ ਸਿੱਖਿਆ ਕੰਮ ਕੋਈ ਵਿਅਕਤੀ ਕਿਤੇ ਜਾ ਕੇ ਵੀ ਕਰੇ ਉਹ ਕਾਮਯਾਬ ਹੋ ਹੀ ਜਾਂਦਾ ਹੈ। ਪਿੰਡ ਜਗਤਪੁਰ ਦੇ ਉਤਸ਼ਾਹੀ ਨੌਜਵਾਨ ਨਰੇਸ਼ ਕੁਮਾਰ ਲਾਲਾ ਨੇ ਸਕੂਟਰ ਮੋਟਰਸਾਈਕਲ ਦੀ ਮੁਰੰਮਤ ਦਾ ਕੰਮ ਸਿੱਖ ਕੇ ਇਹ ਸੱਚ ਕੀਤਾ  ਹੈ। ਪਿੰਡ ਜਗਤਪੁਰ ਵਿੱਚ ਮਾਤਾ ਮਹਿੰਦਰ ਕੌਰ ਅਤੇ ਪਿਤਾ ਮਹਿੰਦਰ ਰਾਮ ਦੇ ਘਰ 1978 ਵਿੱਚ ਜਨਮੇ ਨਰੇਸ਼ ਕੁਮਾਰ ਨੇ ਪਿੰਡ ਦੇ ਸਕੂਲਾਂ ਤੋਂ ਹੀ 9ਵੀਂ ਪਾਸ ਕੀਤੀ। ਨਰੇਸ਼ ਕੁਮਾਰ ਹੋਰੀਂ ਇੱਕ ਭੈਣ ਅਤੇ ਪੰਜ ਭਰਾ ਹਨ। ਪਿਤਾ ਮਹਿੰਦਰ ਪਾਲ ਵੀ ਮਿਹਨਤ ਮਜ਼ਦੂਰੀ ਕਰਦੇ ਸਨ। ਨਰੇਸ਼ ਦੇ 9ਵੀਂ ਜਮਾਤ ਵਿੱਚ ਪੜਦੇ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਤੇ ਉਸ ਨੇ ਪੜਾਈ  ਛੱਡ ਕੰਮ ਕਰਨ ਨੂੰ ਪਹਿਲ ਦਿੱਤੀ।
ਉਸ ਨੇ ਮੁਕੰਦਪੁਰ ਵਿੱਚ ਜੋਗਿੰਦਰ ਪਾਲ ਕੁੱਕੂ ਜਗਤਪੁਰ ਵਾਲੇ ਤੋਂ 1994 ਤੋਂ ਲੈ ਕੇ 6 ਸਾਲ ਕੰਮ ਸਿੱਖਿਆ। ਫਿਰ 2000 ਸੰਨ ਤੋਂ ਆਪਣਾ ਕੰਮ ਸ਼ੁਰੂ ਕੀਤਾ। ਸਕੂਟਰ ਮੋਟਰਸਾਈਕਲਾਂ ਦੀ ਮੁਰੰਮਤ ਦੇ ਮਾਹਰ ਲਾਲਾ ਦੀ 15-16 ਪਿੰਡਾਂ ਵਿੱਚ ਚੰਗੀ ਬਣਤ ਹੈ। ਉਹ ਕੰਮ ਦਾ ਚੰਗਾ ਕਰਿੰਦਾ ਹੈ ਅਤੇ ਐਬਾਂ ਤੋਂ ਦੂਰ ਹੈ। ਸਭ ਭਰਾਵਾਂ ਨੇ ਤਕਨੀਕੀ ਕੰਮ ਸਿੱਖਣ ਨੂੰ ਹੀ ਪਹਿਲ ਦਿੱਤੀ। ਉਸ ਦੇ ਦੂਜੇ ਭਰਾ ਵੀ ਅਰਬ ਦੇਸ਼ਾਂ ਵਿੱਚ ਪਲੰਬਰ, ਮੈਸਨ, ਕਾਰਪੈਂਟਰ ਅਤੇ ਰੰਗਸਾਜ਼ੀ ਦਾ ਕੰਮ ਕਰਦੇ ਹਨ।
-ਰੇਸ਼ਮ ਕਰਨਾਣਵੀ

ਵਿਸ਼ਵਕਰਮਾ ਆਟੋ ਸਰਵਿਸ ਵਾਲਾ ਨਰੇਸ਼ ਕੁਮਾਰ ਲਾਲਾ ਜਗਤਪੁਰ