ਉਚ ਸਿੱਖਿਆ ਪ੍ਰਾਪਤ ਕਰਕੇ ਕਾਰੋਬਾਰ ਵਿੱਚ ਪੈਣਾ, ਕਾਰੋਬਾਰ ਦੀ ਤਰੱਕੀ ਦਾ ਅਹਿਮ ਹਾਸਲ ਹੁੰਦਾ ਹੈ। ਜਗਤਪੁਰ ਵਿੱਚ ਸ਼੍ਰੀ ਕਰਮ ਚੰਦ ਅਤੇ ਮਾਤਾ ਦੇ ਘਰ 3 ਜਨਵਰੀ 1943 ਨੂੰ ਜਨਮੇ, ਇਸ ਸੋਚ ਦੇ ਮਾਲਕ ਤਾਰਾ ਸਿੰਘ ਨੇ ਪਿੰਡ ਜਗਤਪੁਰ ਤੋਂ ਹੀ ਪ੍ਰਾਇਮਰੀ ਅਤੇ ਮੈਟ੍ਰਿਕ  ਮੁਕੰਦਪੁਰ ਤੋਂ ਪਾਸ ਕਰਕੇ ਰਾਮਗੜੀਆ ਤਕਨੀਕੀ ਕਾਲਜ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ। ਉਥੇ ਹੀ ਕੁਝ ਸਮਾਂ ਅਧਿਆਪਕ ਵੀ ਰਹੇ।  ਫਿਰ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਲਾਇਨਮੈਨ ਨੌਕਰੀ ਕੀਤੀ। ਤਾਰਾ ਸਿੰਘ ਜੀ ਦੇ ਪਿਤਾ ਜੀ ਰਾਜਗਿਰੀ ਦਾ ਕੰਮ ਕਰਦੇ ਸਨ। ਉਨਾ ਦੀ ਚੰਗੀ ਸੋਚ ਇਹ ਵੀ ਰਹੀ ਕਿ ਉਨਾ ਨੇ ਪਿੰਡ ਦੇ ਸਕੂਲ ਦੇ ਇਮਾਰਤ ਬਣਾਉਣ ਦੀ ਮੁਫਤ ਸੇਵਾ ਕੀਤੀ ਸੀ।
ਫਿਰ 1967 ਤੋਂ 1972 ਤੱਕ ਈਸਟ ਅਫਰੀਕਾ ਦੀ ਸਟੇਟ ਯੂਗਾਂਡਾ ਚਲੇ ਗਏ। ਉਥੇ ਇਲੈਕਟਰੀਕਲ ਮਸ਼ੀਨਰੀ ਅਤੇ ਕਰੀਏਸ਼ਨ ਆਫ਼ ਮਸ਼ੀਨਰੀ ਦਾ ਕੰਮ ਚਾਹ ਅਤੇ ਕਾਫ਼ੀ ਦੇ ਬਾਗਾਂ ਵਿੱਚ ਕੰਮ ਕੀਤਾ। ਉਸ ਤੋਂ ਬਾਅਦ ਮੁਕੰਦਪੁਰ ਆ ਕੇ ਦਰਸ਼ਨ ਟੈਂਟ ਹਾਊਸ ਤੋਂ ਮਾਸਟਰ ਪੇਂਟ ਐਂਡ ਸੈਨੀਟਰੀ ਸਟੋਰ ਤੱਕ ਦਾ ਸਫ਼ਰ ਤੈਅ ਕੀਤਾ। ਜੋ ਹੁਣ ਵੀ ਜਾਰੀ ਹੈ। 15-20 ਪਿੰਡਾਂ ਦੇ ਲੋਕ ਸਮਾਨ ਖਰੀਦਣ ਵਾਸਤੇ ਇਸ ਸਟੋਰ ਨਾਲ਼ ਜੁੜੇ ਹੋਏ ਹਨ। ਤਾਰਾ ਸਿੰਘ ਹੋਰੀਂ 1982 ਤੋਂ ਮੁਕੰਦਪੁਰ ਵਿੱਚ ਵਸੇ ਹੋਏ ਹਨ।
ਮਾਸਟਰ ਤਾਰਾ ਸਿੰਘ ਦੇ ਭਰਾ ਦਰਸ਼ਨ ਸਿੰਘ ਹੋਰੀਂ ਰੇਲਵੇ ਦੀ ਨੌਕਰੀ ਕਰਨ ਤੋਂ ਬਾਅਦ ਇੱਥੇ ਵੀ ਕੰਮ ਕਰਦੇ ਰਹੇ ਫਿਰ ਇੰਗਲੈਂਡ ਚਲੇ ਗਏ ਸਨ। ਦਰਸ਼ਨ ਸਿੰਘ ਹੋਰਾਂ ਦੇ ਸਪੁੱਤਰ ਡਾਕਟਰ ਸਤਵਿੰਦਰ ਸਿੰਘ ਹੋਰਾਂ ਦਾ ਆਪਣਾ ਕਲਿਨਕ ਹੈ ਅਤੇ ਬਲਵੀਰ ਸਿੰਘ ਕੰਮਪਿਊਟਰ ਇੰਜੀਨੀਅਰ ਹਨ। ਉਨਾ ਦੇ ਪਰਿਵਾਰ ਵਲੋਂ ਪਿੰਡ ਦੇ ਸਬਸਿਡਰੀ ਹੈਲਥ ਸੈਂਟਰ ਨੂੰ ਫਰੀ ਦਵਾਈਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਮਹਿੰਦਰ ਸਿੰਘ ਰਾਣਾ ਦਾ ਵੀ ਮੁਕੰਦਪੁਰ ਵਿੱਚ ਰਾਣਾ ਟਰੇਡਿੰਗ ਕੰਪਨੀ ਤਹਿਤ ਵੱਡਾ ਕਾਰੋਬਾਰ ਹੈ।ਉਨਾ ਦੇ ਇੱਕ ਲੜਕਾ ਸਿਵਲ ਇੰਜੀਨੀਅਰ ਹੈ ਅਤੇ ਦੂਜਾ ਵਿਦੇਸ਼ ਗਿਆ ਹੋਇਆ ਹੈ। ਮਾਸਟਰ ਤਾਰਾ ਸਿੰਘ ਦੀਆਂ ਦੋ ਲੜਕੀਆਂ ਹਨ ਅਤੇ ਉਨਾ ਦਾ ਲੜਕਾ ਰÎਣਜੀਤ ਸਿੰਘ ਵੇਟਲਿਫਟਿੰਗ ਵਿੱਚ  ਰਾਸ਼ਟਰੀ ਚੈਂਪੀਅਨ ਰਹਿ ਚੁੱਕਾ ਹੈ। ਉਹ ਵੀ ਹੁਣ ਇਸ ਕਾਰੋਬਾਰ ਨੂੰ ਅੱਗੇ ਵਧਾ ਰਿਹਾ ਹੈ।
-ਰੇਸ਼ਮ ਕਰਨਾਣਵੀ

ਮੁਕੰਦਪੁਰ ‘ਚ ਸਥਾਪਤ ਨੇ ਮਾਸਟਰ ਪੇਂਟ ਐਂਡ ਸੈਨੀਟਰੀ ਸਟੋਰ ਵਾਲੇ ਤਾਰਾ ਸਿੰਘ ਜਗਤਪੁਰ