ਪਿੰਡ ਜਗਤਪੁਰ-ਬਘੌਰਾ ਦੇ ਕਾਰੋਬਾਰੀ ਉਦਮੀਆਂ ਜਿਨਾ ਨੇ ਪਿੰਡ ਤੋਂ ਬਾਹਰ ਆਪਣੇ ਰੁਜ਼ਗਾਰ ਵਾਸਤੇ ਸਫ਼ਲ ਯਤਨ ਕੀਤੇ ਆਪਣੇ ਕੰਮ ਸਥਾਪਿਤ ਕੀਤੇ ਉਨਾ ਵਿੱਚ ਟੇਲਰ ਮਾਸਟਰ ਜੋਗਿੰਦਰ ਪਾਲ ਦਾ ਨਾਮ ਵੀ ਜ਼ਿਕਰਯੋਗ ਹੈ। ਪਿੰਡ ਬਘੌਰਾ ਵਿੱਚ ਪਿਤਾ ਸ਼੍ਰੀ ਕਰਮ ਚੰਦ ਅਤੇ ਮਾਤਾ ਸਵਰਨੀ ਦੇ ਘਰ 1965 ਵਿੱਚ ਜਨਮੇ ਜੋਗਿੰਦਰ ਪਾਲ ਦੇ ਤਿੰਨ ਭਰਾ ਹਨ। ਮਹਿੰਦਰ ਪਾਲ, ਮੇਜਰ ਸਿੰਘ ਅਤੇ ਬਲਿਹਾਰ ਰਾਮ ਹਨ। ਮਿਹਨਤ ਮਜ਼ਦੂਰੀ ਕਰਦੇ ਪਿਤਾ ਕਰਮ ਚੰਦ ਨੇ ਆਪਣੇ ਲੜਕਿਆਂ ਨੂੰ ਪੜਾ ਕੇ ਆਪੋ ਆਪਣੇ ਕੰਮਾਂ ਜੋਗੇ ਕੀਤਾ।
ਜੋਗਿੰਦਰ ਪਾਲ ਨੇ ਮੁੱਢਲੀ ਸਿੱਖਿਆ ਜਗਤਪੁਰ ਤੋਂ ਲੈ ਕੇ ਟੇਲਰਿੰਗ ਦਾ ਕੰਮ  ਪਿੰਡ ਦੇ ਹੀ ਟੇਲਰ ਮਾਸਟਰ ਮਾਸਟਰ ਸਵਰਨ ਸਿੰਘ ਨੰਬਰਦਾਰ ਹੋਰਾਂ ਤੋਂ ਕੰਮ ਸਿੱਖਣਾ ਸ਼ੁਰੂ ਕੀਤਾ। ਕੰਮ ਸਿੱਖਣ ਤੋਂ ਬਾਅਦ ਸੰਨ 2000 ਤੱਕ ਹੋਰ ਟੇਲਰਾਂ ਨਾਲ਼ ਕੰਮ ਕਰਦੇ ਰਹੇ। ਹੁਣ ਕਰੀਬ 15 ਸਾਲ ਤੋਂ ਆਪਣਾ ਕੰਮ ਝਿੰਗੜਾਂ ਵਾਲੇ ਜਸਵੰਤ ਸਿੰਘ ਹੋਰਾਂ ਦੀ ਦੁਕਾਨ ਵਿੱਚ ਆਪਣਾ  ਕੰਮ ਕਰ ਰਹੇ ਹਨ।  ਗੁਰੂ ਨਾਨਕ ਟੇਲਰ ਦੇ ਨਾਮ ਨਾਲ਼ ਇਲਾਕੇ ‘ਚ ਮਸ਼ਹੂਰ ਇਸ ਦੁਕਾਨ ਤੋਂ ਸਿਲਾਈ ਦਾ ਕੰਮ ਕਰਵਾਉਣ ਲਈ ਲਗਭਗ 25-30 ਪਿੰਡਾਂ ਦੇ ਲੋਕ ਆਉਂਦੇ ਹਨ।
ਜੋਗਿੰਦਰ ਪਾਲ ਸਿਲਾਈ ਵਿੱਚ ਜੈਂਟਸ ਕੋਟ-ਪੈਂਟ, ਸਫਾਰੀ ਸੂਟਾਂ, ਕਮੀਜ਼ਾਂ, ਡਿਜ਼ਾਇਨਦਾਰ ਲੇਡੀਜ਼ ਸੂਟਾਂ ਵਿੱਚ ਮੁਹਾਰਤ ਹਾਸਲ ਹਨ। ਦੁਕਾਨ ਵਿੱਚ ਉਸ ਨਾਲ਼ ਪੰਜ ਹੋਰ ਕਾਰੀਗਰਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਹੋਇਆ ਹੈ। ਜਿੱਥੇ ਪਰਿਵਾਰ ਵਿੱਚ ਜੋਗਿੰਦਰ ਪਾਲ ਦੀ ਪਤਨੀ ਪਰਮਜੀਤ ਕੌਰ ਦਾ ਚੰਗਾ ਸਾਥ ਹੈ ਉਥੇ ਉਸ ਦਾ ਲੜਕਾ ਬਲਜਿੰਦਰ ਸਿੰਘ ਵੀ ਨਾਲ਼ ਹੀ ਕਾਰੋਬਾਰ ਵਿੱਚ ਹੱਥ ਵਟਾਉਂਦਾ ਹੈ। ਪਿੰਡ ਦੇ ਸਾਂਝੇ ਕੰਮਾਂ ਵਿੱਚ ਬਣਦਾ ਯੋਗਦਾਨ ਪਾਉਣ ਦੇ ਨਾਲ਼ ਨਾਲ਼ ਜੋਗਿੰਦਰ ਪਾਲ ਪਿੰਡ ਜਗਤਪੁਰ ਦੀ ਬਹੁਮੰਤਵੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਵੀ ਹੈ। ਪਿੰਡ ਵਿੱਚ ਹੀ ਚਲ ਰਹੇ ਸ: ਪਿਆਰਾ ਸਿੰਘ ਕੁਢੈਲ ਸਿਲਾਈ ਸੈਂਟਰ ਵਿੱਚ ਸਿਖਲਾਈ ਦੇਣ ਲਈ ਵੀ ਸਮਾਂ ਕੱਢਦੇ ਹਨ।
-ਰੇਸ਼ਮ ਕਰਨਾਣਵੀ

‘ਗੁਰੂ ਨਾਨਕ ਟੇਲਰਜ਼” ਦੇ ਨਾਮ ਨਾਲ਼ ਸਥਾਪਿਤ ਟੇਲਰ ਮਾਸਟਰ ਜੋਗਿੰਦਰ ਪਾਲ ਜਗਤਪੁਰ-ਬਘੌਰਾ