Sukhwinder Singh Shergill

ਖੇਤੀਬਾੜੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਵਾਸਤੇ ਬੀਜਾਂ, ਖਾਦਾਂ ਅਤੇ ਹੋਰ ਸਬੰਧਤ ਸਮਾਨ ਦੀ ਸੌਖੀ ਉਪਲਭਦਤਾ ਵਾਸਤੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਵਿੱਚ ਵੱਡੇ ਛੋਟੇ ਸਟੋਰ ਬਣੇ ਹੋਏ ਹਨ, ਜਿੱਥੋਂ ਹਰ ਚੀਜ਼ ਅਸਾਨੀ ਨਾਲ਼ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰਾ ਹੀ ਕਸਬਾਨੁਮਾ ਪਿੰਡ ਮੁਕੰਦਪੁਰ ਵਿੱਚ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਦੀ ਸਹੂਲਤ ਲਈ ਪਿੰਡ ਜਗਤਪੁਰ ਦੇ ਸ਼ੇਰਗਿੱਲ ਪਰਿਵਾਰ ਵਲੋਂ 1986-87 ਵਿੱਚ ਬੀਜਾਂ,ਖਾਦਾਂ, ਦਵਾਈਆਂ ਅਤੇ ਹੋਰ ਸਮਾਨ ਦਾ ਸਟੋਰ ਸ਼ੁਰੂ ਕੀਤਾ ਗਿਆ।
ਮਾਤਾ ਜਗੀਰ ਕੌਰ ਅਤੇ ਸ.ਚੰਨਣ ਸਿੰਘ ਸ਼ੇਰਗਿੱਲ ਦੇ ਸਪੁੱਤਰਾਂ ਸ. ਜੋਗਾ ਸਿੰਘ ਅਤੇ ਸ. ਮਹਿੰਦਰ ਸਿੰਘ ਵਲੋਂ ਸ਼ੇਰਗਿੱਲ ਸੀਡ, ਖਾਦ ਸਟੋਰ ਦੀ ਸ਼ੁਰੂਆਤ ਕੀਤੀ ਗਈ। ਜੋਗਾ ਸਿੰਘ ਹੋਰੀਂ ਪਿੰਡ ਵਿੱਚ ਹੀ ਖੇਤੀ ਕਰਦੇ ਸਨ। ਮਹਿੰਦਰ ਸਿੰਘ ਫੌਜ ਵਿੱਚ ਸਨ, ਉਨਾ  ਨੇ ਇਸ ਦੁਕਾਨ ਦੀ ਸ਼ੁਰੂਆਤ ਕੀਤੀ। ਫਿਰ ਮਹਿੰਦਰ ਸਿੰਘ ਹੋਰੀਂ ਅਮਰੀਕਾ ਜਾ ਵਸੇ ਤੇ ਜੋਗਾ ਸਿੰਘ ਹੋਰੀਂ ਦੁਕਾਨ ਦਾ ਕੰਮ ਸੰਭਾਲਿਆ। 2006 ਵਿੱਚ ਜੋਗਾ ਸਿੰਘ ਅਤੇ ਉਨਾ  ਦੇ ਪੁੱਤਰ ਗੁਰਿੰਦਰ ਸਿੰਘ ਗਿੱਲ ਵੀ  ਆਪਣੀ ਨੌਕਰੀ ਛੱਡ ਕੇ ਕਨੇਡਾ ਚਲੇ ਗਏ। ਜਗਤਪੁਰ ਦਾ ਇਹ ਪਹਿਲਾ ਕਿਸਾਨ ਪਰਿਵਾਰ ਹੈ ਜੋ ਜਿਸ ਨੇ ਮੁਕੰਦਪੁਰ ਵਿੱਚ ਵਪਾਰਕ ਕੰਮਾਂ ਵਿੱਚ ਪਹਿਲ ਕੀਤੀ ਹੈ।
ਹੁਣ ਇਸ ਵਕਤ ਇਹ ਸਟੋਰ ਸੁਖਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਚਲਾ ਰਹੇ ਹਨ। ਪਿੰਡ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਅਤੇ ਸਰਹਾਲ ਕਾਜ਼ੀਆਂ ਤੋਂ 10+2 ਦੀ ਪੜਾਈ ਕਰ ਕੇ ਦੁਕਾਨ ਸੰਭਾਲਣੀ ਸ਼ੁਰੂ ਕਰ ਦਿੱਤੀ ਅਤੇ ਹੁਣ ਇਹ ਕੰਮ ਬਾਖੂਬੀ ਕਰ ਰਹੇ ਹਨ। ਇੱਥੋਂ ਲਗਭਗ 35-40 ਪਿੰਡਾਂ ਦੇ ਕਿਸਾਨ ਖਾਦ, ਬੀਜ, ਦਵਾਈਆਂ ਅਤੇ ਹੋਰ ਖੇਤੀਬਾੜੀ ਦਾ ਸਮਾਨ ਖਰੀਦਦੇ ਹਨ। ਕੰਮ ਨੂੰ ਹਮੇਸ਼ਾਂ ਸਾਰਥਿਕ ਹੁੰਗਾਰਾ ਮਿਲਿਆ ਹੈ ਕਿਸਨਾਂ ਨਾਲ਼ ਵਧੀਆ ਲੈਣ ਦੇਣ ਚੰਗਾ ਬਣਿਆਂ ਹੋਇਆ ਹੈ।
ਇਹ ਸ਼ੇਰਗਿੱਲ ਪਰਿਵਾਰ ਵਲੋਂ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਵੀ ਵਧ ਚੜ ਕੇ ਹਿੱਸਾ ਲੈਂਦਾ ਹੈ। ਪਰਿਵਾਰ ਵਲੋਂ ਸਬਸਿਡਰੀ ਹੈਲਥ ਸੈਂਟਰ ਜਗਤਪੁਰ ਵਾਸਤੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਸ਼ੇਰਗਿੱਲ ਪਰਿਵਾਰ ਦੇ ਮਹਿੰਦਰ ਸਿੰਘ ਸ਼ੇਰਗਿੱਲ ਹੁਣ ਵੀ ਅਮਰੀਕਾ ਵਿੱਚ ਦੋ ਰੈਸਟੋਰੈਂਟ ਚਲਾ ਰਹੇ ਹਨ।
-ਰੇਸ਼ਮ ਕਰਨਾਣਵੀ

ਕਿਸਾਨਾਂ ਦੀ ਸਹੂਲਤਾਂ ਲਈ ਜਗਤਪੁਰੀਆਂ ਦਾ ਸ਼ੇਰਗਿੱਲ ਕਿਸਾਨ ਸੀਡ ਅਤੇ ਖਾਦ ਸਟੋਰ